ਨੰਬਰਦਾਰ ਯੂਨੀਅਨ ਦੇ ਯਤਨਾਂ ਸਦਕਾ ਨਿਯੁਕਤ ਹੋਏ ਪੋਸਟ ਮਾਸਟਰ – ਅਸ਼ੋਕ ਸੰਧੂ ਨੰਬਰਦਾਰ

 ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨਾਲ ਨਵ ਨਿਯੁਕਤ ਪੋਸਟ ਮਾਸਟਰ ਪਰਵੀਨ ਧੀਰ, ਗੁਰਮੇਲ ਚੰਦ ਮੱਟੂ, ਸਾਹਿਲ ਮੈਹਨ, ਦਿਨਕਰ ਸੰਧੂ ਅਤੇ ਹੋਰ ਪਤਵੰਤੇ।
ਨੂਰਮਹਿਲ – (ਹਰਜਿੰਦਰ ਛਾਬੜਾ) – ਲਗਭਗ ਸਵਾ-ਕੁ ਮਹੀਨਾਂ ਪਹਿਲਾਂ ਨੂਰਮਹਿਲ ਦੇ ਵਸਨੀਕਾਂ ਨੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਪਾਸ ਦਸਤਕ ਦਿੱਤੀ ਸੀ ਕਿ ਨੂਰਮਹਿਲ ਦੇ ਪ੍ਰਮੁੱਖ ਡਾਕਘਰ ਵਿੱਚ ਸਤੰਬਰ ਮਹੀਨੇ ਤੋਂ ਕੋਈ ਪੋਸਟ ਮਾਸਟਰ ਨਹੀਂ ਹੈ ਜਿਸ ਕਾਰਨ ਇਕੱਲੇ ਨੂਰਮਹਿਲ ਸ਼ਹਿਰ ਦੇ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਸੰਬੰਧਿਤ ਪਿੰਡਾਂ ਦੇ ਲੋਕਾਂ ਦੇ ਜਰੂਰੀ ਕੰਮਕਾਜ ਵੀ ਰੁਕੇ ਪਏ ਸਨ। ਇਸ ਉਪਰੰਤ ਨੰਬਰਦਾਰ ਯੂਨੀਅਨ ਨੇ ਇਸ ਗੱਲ ਦੀ ਜਾਂਚ ਕੀਤੀ ਅਤੇ ਇਕੱਠੇ ਹੋਕੇ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਅਤੇ ਤਾੜਨਾ ਵੀ ਕੀਤੀ ਕਿ ਜੇਕਰ ਜਲਦੀ ਹੀ ਪੋਸਟ ਮਾਸਟਰ ਦੀ ਨਿਯੁਕਤੀ ਨਾ ਹੋਈ ਤਾਂ ਜ਼ਬਰਦਸਤ ਸੰਘਰਸ਼ ਕੀਤਾ ਜਾਵੇਗਾ। ਸਿੱਟੇ ਵੱਜੋਂ ਅਫ਼ਸਰ ਸਾਹਿਬਾਨਾਂ ਨਾਲ ਤਾਲਮੇਲ ਕਰਨ ਉਪਰੰਤ ਨੂਰਮਹਿਲ ਵਿਖੇ ਪੋਸਟ ਮਾਸਟਰ ਦੀ ਕਈ ਮਹੀਨਿਆਂ ਖਾਲੀ ਪਈ ਪੋਸਟ ਦਾ ਨਵੇਂ ਪੋਸਟ ਮਾਸਟਰ ਪਰਵੀਨ ਧੀਰ ਨੇ ਚਾਰਜ ਲੈ ਕੇ ਅਹੁਦਾ ਸੰਭਾਲ ਲਿਆ ਹੈ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਨੂਰਮਹਿਲ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨੂਰਮਹਿਲ ਸ਼ਹਿਰ ਤਰੱਕੀ ਦੀ ਖਾਤਿਰ ਇੱਕ ਜੁੱਟ ਅਤੇ ਜਾਗਰੂਕ ਹੋਕੇ ਰਹਿਣ ਨਹੀਂ ਤਾਂ ਨੂਰਮਹਿਲ ਦੀ ਹਾਲਤ ਪਿੰਡਾਂ ਤੋਂ ਵੀ ਬਦਤਰ ਹੋਕੇ ਰਹਿ ਜਾਵੇਗੀ।
                   ਇਸ ਮੌਕੇ ਨੰਬਰਦਾਰ ਯੂਨੀਅਨ ਦੇ ਡਾਇਰੈਕਟਰ ਨੰਬਰਦਾਰ ਗੁਰਮੇਲ ਚੰਦ ਮੱਟੂ, ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਸਾਹਿਲ ਮੈਹਨ, ਨੰਬਰਦਾਰ ਜਸਵੰਤ ਸਿੰਘ ਜੰਡਿਆਲਾ, ਨੰਬਰਦਾਰ ਗੁਰਦੇਵ ਸਿੰਘ ਉਮਰਪੁਰ ਕਲਾਂ, ਨੰਬਰਦਾਰ ਦਿਲਬਾਗ ਸਿੰਘ ਜੰਡਿਆਲਾ, ਦਿਨਕਰ ਸੰਧੂ ਹਾਜ਼ਿਰ ਸਨ। ਨਵ ਨਿਯੁਕਤ ਪੋਸਟ ਮਾਸਟਰ ਪਰਵੀਨ ਧੀਰ ਨੇ ਵਿਸ਼ਵਾਸ ਜਤਾਇਆ ਕਿ ਉਹ ਪਬਲਿਕ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਨਹੀਂ ਹੋਣ ਦੇਣਗੇ। ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਨੰਬਰਦਾਰ ਯੂਨੀਅਨ ਐਕਸ਼ਨ ਕਰਦੀ ਹੈ ਉਵੇਂ ਹੋਰ ਜਿੰਮੇਵਾਰ ਸ਼ਖਸ਼ੀਅਤਾਂ ਵੀ ਐਕਸ਼ਨ ਲੈਣ ਤਾਂ ਨੂਰਮਹਿਲ ਦੀ ਨੁਹਾਰ ਹੀ ਬਦਲ ਜਾਵੇਗੀ।
Previous articleOver 70 Experts Call for US to Stop Interfering in Venezuela
Next articleHomes England funds first homes through local authority accelerated construction programme