ਨੰਬਰਦਾਰ ਯੂਨੀਅਨ ਦੀ ਮੀਟਿੰਗ 31 ਨੂੰ – ਅਸ਼ੋਕ ਸੰਧੂ ਨੰਬਰਦਾਰ

ਨੂਰਮਹਿਲ (ਹਰਜਿੰਦਰ ਛਾਬੜਾ) – ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਸਮੂਹ ਨੰਬਰਦਾਰ ਸਾਹਿਬਾਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ 31 ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਜ਼ਿਲ੍ਹਾ ਹੈਡ ਆਫ਼ਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਵੇਗੀ। ਇਸ ਮੌਕੇ ਸਾਲ 2019 ਦੇ ਕੰਮਾਂ ਕਾਜਾਂ ਦਾ ਲੇਖਾ ਜੋਖਾ ਕੀਤਾ ਜਾਵੇਗਾ ਅਤੇ ਨਵੇਂ ਸਾਲ ਦਾ ਸਵਾਗਤ ਕਰਨ ਉਪਰੰਤ ਨੰਬਰਦਾਰ ਸਾਹਿਬਾਨਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਸਿਰੇ ਚਾੜਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ। ਸਮੂਹ ਨੰਬਰਦਾਰ ਸਾਹਿਬਾਨ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ।
Previous articleਮੋਦੀ ਦੇ ਦਾਅਵੇ ਸਾਬਤ ਹੋਏ ਝੂਠੇ, ਜਾਣੋ ਕਿਵੇਂ
Next articleਅੰਬੇਡਕਰ ਭਵਨ ‘ਚ ‘ਭਾਰਤੀ ਸੰਵਿਧਾਨ ਅਤੇ ਤਰਕਸ਼ੀਲਤਾ’ ਤੇ ਹੋਈ ਵਿਚਾਰ ਗੋਸ਼ਠੀ, ‘ਦੇਸ਼ ਦੋਆਬਾ’ ਅਖਬਾਰ ਨੂੰ ਦਿੱਤੀਆਂ ਵਧਾਈਆਂ