ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਦਿੱਲੀ ਦੇ ਕਿਸਾਨੀ ਸੰਘਰਸ਼ ਲਈ ਪਿੰਡ ਬੂਲਪੁਰ ਤੋਂ ਕਿਸਾਨਾਂ ਦਾ ਦੂਸਰਾ ਜਥਾ ਨੰਬਰਦਾਰ ਗੁਰਸ਼ਰਨ ਸਿੰਘ ਤੇ ਨੰਬਰਦਾਰ ਬਲਵਿੰਦਰ ਸਿੰਘ ਬਿੱਟੂ ਤੇ ਰਣਜੀਤ ਸਿੰਘ ਥਿੰਦ ਦੀ ਅਗਵਾਈ ਹੇਠ ਸਾਂਝੇ ਕਿਸਾਨ ਮੋਰਚੇ ਦੇ ਸਮਰਥਨ ਲਈ ਸ਼ੰਭੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ । ਇਸ ਸਘੰਰਸ਼ੀ ਜਥੇ ਨੂੰ ਹਰੀ ਝੰਡੀ ਦੇ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
ਇਸ ਦੌਰਾਨ ਗੁਰਦੁਆਰਾ ਦੇ ਪ੍ਰਧਾਨ ਗੁਰਮੁਖ ਸਿੰਘ ਥਿੰਦ ਨੇ ਕਿਹਾ ਕਿ ਕਿਸਾਨੀ ਨੂੰ ਖਤਮ ਕਰਨ ਲਈ ਕੇਂਦਰ ਦੁਆਰਾ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਲਈ ਪਿੰਡ ਬੂਲਪੁਰ ਤੋਂ ਲੜੀਵਾਰ ਜਥੇ ਰਵਾਨਾ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਜਿੱਥੇ ਇਸੇ ਪ੍ਰਕਾਰ ਹੀ ਕਿਸਾਨਾਂ ਦਾ ਸਾਥ ਦੇਣ ਲਈ ਉਸ ਸਮੇਂ ਤੱਕ ਇਸੇ ਤਰ੍ਹਾਂ ਰਵਾਨਾ ਹੁੰਦੇ ਰਹਿਣਗੇ। ਜਦ ਤੱਕ ਕੇਂਦਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ।
ਇਸ ਜਥੇ ਵਿੱਚ ਗੁਰਸ਼ਰਨ ਸਿੰਘ ਨੰਬਰਦਾਰ, ਮਲਕੀਤ ਸਿੰਘ ਮੋਮੀ, ਸਤਵਿੰਦਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਲੈਰੀ, ਰਣਜੀਤ ਸਿੰਘ ਥਿੰਦ, ਗੁਰਜੀਤ ਸਿੰਘ ਜੋਸਨ, ਜਸਬੀਰ ਸਿੰਘ ਜਾਂਗਲਾ, ਸੁਰਿੰਦਰ ਸਿੰਘ ਜੰਮੂ, ਗੁਰਮੁੱਖ ਸਿੰਘ ਪ੍ਰਧਾਨ,ਸਰਬਜੀਤ ਸਿੰਘ ਥਿੰਦ, ਸਰਵਣ ਸਿੰਘ ਚੰਦੀ , ਸੁਖਵਿੰਦਰ ਸਿੰਘ ਮਰੋਕ, ਬਲਵਿੰਦਰ ਸਿੰਘ ਬਿੱਟੂ, ਮਾਸਟਰ ਸੁਖਦੇਵ ਸਿੰਘ, ਮਾਸਟਰ ਸੁਖਨਿੰਦਰ ਸਿੰਘ ਬੂਲਪੁਰ ਹੋਰ ਕਿਸਾਨ ਸ਼ਾਮਿਲ ਹਨ।