ਨਜ਼ਮਾਂ

ਗੋਰਖਨਾਥ ਸਿੰਘ

(ਸਮਾਜ ਵੀਕਲੀ)

ਮੇਰੀਆਂ ਨਜ਼ਮਾਂ ਬੋਲਦੀਆਂ
ਭੇਦ ਦਿਲ ਦੇ ਖੋਲ੍ਹਦੀਆਂ
 ਕੁੱਝ ਵੀ ਰੱਖਾਂ ਮੈਂ ਦਿਲ ਅੰਦਰ
 ਇਹ ਸਭ ਕੁਝ ਟੋਲ ਦੀਆਂ
 ਮੇਰੀਆਂ ਨਜ਼ਮਾਂ  ਬੋਲਦੀਆਂ ,
ਕੁੱਝ ਬੋਲਦੀਆਂ ਇਹ ਰੁੱਖਾ
ਕੁੱਝ ਮਿੱਠੜੇ ਬੋਲ ਬੋਲਦੀਆਂ ,
ਕੁੱਝ ਜਾਗਰੂਕ ਕਰਨ ਇਹ ਸਮਾਜ ਨੂੰ
ਕੁੱਝ ਪੋਲ ਸਰਕਾਰ ਦੀ ਖੋਲ੍ਹਦੀਆਂ
ਮੇਰੀਆਂ ਨਜ਼ਮਾਂ ਬੋਲਦੀਆਂ,
ਕੁੱਝ ਬੋਲਣ ਇਹ ਹੱਕਾਂ ਲਈ
ਕੁੱਝ ਕਰਤੱਵਾ ਲਈ ਬੋਲਦੀਆਂ,
 ਬਹੁਤ ਕਾਹਲੀਆਂ ਲਿਖਣ ਨੂੰ ਇਹ
 ਫਿਰਦੀਆਂ ਕਲਮ ਨੂੰ ਟੋਲਦੀਆਂ
ਮੇਰੀਆਂ ਨਜ਼ਮਾਂ ਬੋਲਦੀਆਂ ,
ਕੁੱਝ ਬੋਲਣ ਇਹ ਮਿੱਤਰਾਂ ਲਈ
ਕੁੱਝ ਸਰਕਾਰਾਂ ਲਈ ਬੋਲਦੀਆਂ ,
ਕਿਤੇ ਕੰਮ ਜੋ ਸਰਕਾਰਾਂ ਨੇ
ਉਨ੍ਹਾਂ ਨੂੰ ਸ਼ਬਦਾਂ ਰਾਹੀਂ ਤੋਲਦੀਆਂ
 ਮੇਰੀਆਂ ਨਜ਼ਮਾਂ ਬੋਲਦੀਆਂ ,
ਕੁਝ ਬੋਲਣ ਇਹ ਕਵਿਤਾ ਰੂਪ ਵਿੱਚ
ਕੁਝ ਸਾਰ ਕਹਾਣੀ ਦਾ ਬੋਲਦੀਆਂ
ਕੁਝ ਬੋਲਣ ਇਹ ਉੱਤਰਾਂ ਲਈ
 ਕੁਝ ਸਵਾਲਾਂ ਰਾਹੀਂ ਬੋਲਦੀਆਂ
 ਮੇਰੀਆਂ ਨਜ਼ਮਾਂ ਬੋਲਦੀਆਂ
 ਮੇਰੀਆਂ ਨਜ਼ਮਾਂ ਬੋਲਦੀਆਂ  ,।
ਗੋਰਖਨਾਥ ਸਿੰਘ 
7743080522
Previous articleਸੁਰਾਂ ਦਾ ਸਿਕੰਦਰ
Next articleਮਾਂ ਬੋਲੀ ਪੰਜਾਬੀ