ਨੌਜਵਾਨ ਗਾਇਕ ਲਵੀ ਛੋਕਰ ਲੈ ਕੇ ਆ ਰਿਹੈ ਧਾਰਮਿਕ ਟਰੈਕ ‘ਤੇਰੀ ਕਿਰਪਾ’

ਅੱਪਰਾ (ਸਮਾਜ ਵੀਕਲੀ)- ਕਰੀਬੀ ਪਿੰਡ ਛੋਕਰਾਂ ਦਾ ਵਸਨੀਕ ਨੌਜਵਾਨ ਪੰਜਾਬੀ ਗਾਇਕ ਲਵੀ ਛੋਕਰ ਆਪਣੇ ਪਹਿਲੇ ਧਾਰਮਿਕ ਟਰੈਕ ‘ਤੇਰੀ ਕਿਰਪਾ’ ਲੈ ਕੇ ਸਰੋਤਿਆਂ ਦੀ ਕਚਿਹਰੀ ’ਚ ਹਾਜ਼ਰੀ ਲਗਵਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਲਵੀ ਛੋਕਰ ਨੇ ਦੱਸਿਆ ਕਿ ਇਸ ਧਾਰਮਿਕ ਟਰੈਕ ਨੂੰ ਰੂਹਾਨੀ ਤਾਰਾਂ ਤੇ ਏ. ਜੀ ਮਿਊਜ਼ਿਕ ਕੰਪਨੀ ਵਲੋਂ ਮਾਰਕੀਟ ’ਚ ਲਿਆਂਦਾ ਜਾ ਰਿਹਾ ਹੈ। ਇਸ ਧਾਰਮਿਕ ਗੀਤ ਦੇ ਪ੍ਰੋਡਿਊਸਰ ਅਜੇ ਪਤੇਜਾ ਤੇ ਅਮਨਦੀਪ ਘਈ ਹਨ।

ਧਾਰਮਿਕ ਗੀਤ ‘ਤੇਰੀ ਕਿਰਪਾ’ ਗੀਤ ਨੂੰ ਲਵੀ ਛੋਕਰ ਨੇ ਖੁਦ ਕਲਮਬੱਧ ਕੀਤਾ ਹੈ, ਜਦਕਿ ਦੇਵ ਹਿੱਪ ਹੋਪਰ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ। ਇਸ ਗੀਤ ਦੇ ਡਾਇਰੈਕਟਰ ਇਮਤਿਆਜ਼ ਅਲੀ ਹਨ। ਇਹ ਗੀਤ 23 ਫਰਵਰੀ ਨੂੰ ਯੂ-ਟਿਊਬ ’ਤੇ ਵਰਲਲਡ ਵਾਈਡ ਰੀਲੀਜ਼ ਹੋ ਰਿਹਾ ਹੈ। ਲਵੀ ਛੋਕਰ ਨੇ ਆਸ ਪ੍ਰਗਟ ਕੀਤੀ ਹੈ ਕਿ ਇਸ ਧਾਰਮਿਕ ਗੀਤ ਨੂੰ ਦੇਸ਼-ਵਿਦੇਸ਼ ’ਚ ਬੈਠੀਆਂ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਅਥਾਹ ਪਿਆਰ ਤੇ ਸਤਿਕਾਰ ਦੇਣਗੀਆਂ।

Previous articleਕ੍ਰਿਸ਼ਨ ਰਾਮ ਨੇ ਜਿੱਤਿਆ ਸਟਰਾਂਗ ਮੈਨ ਆਫ ਪੰਜਾਬ ਦਾ ਟਾਈਟਲ
Next articleਨੌਜਵਾਨ ਗਾਇਕ ਮਨੀ ਲੋਹਟੀਆ ਦਾ ਪਲੇਠਾ ਧਾਰਮਿਕ ਟਰੈਕ ‘ਮੇਰਾ ਸਤਿਗੁਰੂ’ ਦਾ ਪੋਸਟਰ ਰੀਲੀਜ਼