ਕ੍ਰਿਸ਼ਨ ਰਾਮ ਨੇ ਜਿੱਤਿਆ ਸਟਰਾਂਗ ਮੈਨ ਆਫ ਪੰਜਾਬ ਦਾ ਟਾਈਟਲ

ਅੱਪਰਾ (ਸਮਾਜ ਵੀਕਲੀ)- ਛੋਕਰਾਂ ਦੇ ਵਾਸੀ ਪਾਵਰ ਲਿਫਟਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਸਟੇਟ ਪਾਵਰ ਲਿਫਟਿੰਗ ਐਸੋਸ਼ੀਏਸ਼ਨ ਦੁਆਰਾ ਕਰਵਾਈ ਗਈ ਪਾਵਰ ਲਿਫਟਿੰਗ ਤੇ ਬੈਂਚ ਪ੍ਰੈੱਸ ਚੈਪਅਨਸ਼ਿਪ ’ਚ ਸਟਰਾਂਗ ਮੈਨ ਆਫ ਪੰਜਾਬ ਦਾ ਟਾਈਟਲ ਆਪਣੇ ਨਾਂ ਕਰਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਪਾਵਰ ਲਿਫਟਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸਨੇ ਨਡਾਲਾ ਵਿਖੇ ਆਯੋਜਿਤ ਪਾਵਰ ਲਿਫਟਿੰਗ ਤੇ ਬੈਂਚ ਪ੍ਰੈੱਸ ਪ੍ਰਤੀਯੋਗਤਾ ਦੇ 93 ਕਿਲੋਗ੍ਰਾਮ ਭਾਰ ਵਰਗ ’ਚ 300 ਕਿਲੋਗ੍ਰਾਮ ਸਕਾਟ, 195 ਕਿਲੋਗ੍ਰਾਮ ਬੈਂਚ ਪ੍ਰੈੱਸ ਤੇ 245 ਕਿਲੋਗ੍ਰਾਮ ਡੈੱਡ ਲਿਫਟ (ਕੁੱਲ 740 ਕਿਲੋਗ੍ਰਾਮ) ਭਾਰ ਚੁੱਕ ਕੇ ਗੋਲਡ ਮੈਡਲ ਹਾਸਲ ਪ੍ਰਾਪਤ ਕੀਤਾ। ਇਸੇ ਤਰਾਂ ਪੰਜਾਬ ਸਟੇਟ ਬੈਂਚ ਪ੍ਰੈੱਸ ਚੈਪੀਅਨਸ਼ਿਪ ’ਚ 195 ਕਿਲੋਗ੍ਰਾਮ ਭਾਰ ਚੁੱਕ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਤੇ ਨਾਲ ਹੀ ਬੈਂਚ ਪ੍ਰੈੱਸ ਚੈਪੀਅਨਸ਼ਿਪ ’ਚ ਸਟਰਾਂਗ ਮੈਨ ਆਫ ਪੰਜਾਬ ਦਾ ਟਾਈਟਲ ਪ੍ਰਾਪਤ ਕੀਤਾ।

Previous articleਗੁਰਮੀਤ ਸਿੰਘ ਨੇ ਬੈਂਚ ਪ੍ਰੈੱਸ ਚੈਂਪੀਅਨਸ਼ਿਪ ’ਚ ਜਿੱਤੇ ਦੋ ਸੋਨੇ ਦੇ ਤਗਮੇ
Next articleਨੌਜਵਾਨ ਗਾਇਕ ਲਵੀ ਛੋਕਰ ਲੈ ਕੇ ਆ ਰਿਹੈ ਧਾਰਮਿਕ ਟਰੈਕ ‘ਤੇਰੀ ਕਿਰਪਾ’