ਨੇਪਾਲ ਵਿੱਚ ਢਿੱਗਾਂ ਡਿੱਗਣ ਕਾਰਨ 15 ਹਲਾਕ, 15 ਲਾਪਤਾ

ਕਾਠਮੰਡੂ (ਸਮਾਜਵੀਕਲੀ):  ਨੇਪਾਲ ਦੇ ਮਿਆਗਦੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਡਿੱਗੀਆਂ ਢਿੱਗਾਂ ਹੇਠ ਦੱਬ ਕੇ 15 ਵਿਅਕਤੀਆਂ ਦੀ ਮੌਤ ਹੋ ਗਈ। ਇਸ ਤਰ੍ਹਾਂ ਦੇਸ਼ ਵਿੱਚ ਢਿੱਗਾਂ ਡਿੱਗਣ ਕਾਰਨ ਪਿਛਲੇ 48 ਘੰਟਿਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ 37 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 15 ਜਣੇ ਅਜੇ ਲਾਪਤਾ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਸਾਰੀਆਂ ਮੌਤਾਂ ਮਿਆਗਦੀ ਜ਼ਿਲ੍ਹੇ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਢਿੱਗਾਂ ਹੇਠ ਦੱਬੇ 15 ਵਿਅਕਤੀ ਅਜੇ ਲਾਪਤਾ ਹਨ।

Previous article‘ਕਜ਼ਾਖਸਤਾਨ ’ਚ ਫੈਲਿਆ ਅਣਜਾਣ ਨਿਮੋਨੀਆ ਕਰੋਨਾ ਹੀ ਹੋ ਸਕਦਾ ਹੈ’
Next articleਦੱਖਣੀ ਅਫ਼ਰੀਕਾ ’ਚ ਫਸੇ ਭਾਰਤੀਆਂ ਦੇ ਆਖ਼ਰੀ ਬੈਚ ਦੀ ਵਤਨ ਵਾਪਸੀ ਅੱਜ