*ਮੰਦਿਰ ਸ਼੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਨੇ ਸ਼ਰਧਾ ਨਾਲ ਮਨਾਇਆ 47ਵਾਂ ਮਹਾਸ਼ਿਵਰਤਰੀ ਉਤਸਵ।*
ਨੂਰਮਹਿਲ – (ਹਰਜਿੰਦਰ ਛਾਬੜਾ) ਮੰਦਿਰ ਸ਼੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਨੇ 47ਵਾਂ ਮਹਾਸ਼ਿਵਰਤਰੀ ਉਤਸਵ ਬੜੀ ਧੂਮਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਵਰਨਣਯੋਗ ਹੈ ਮਹਾਸ਼ਿਵਰਤਰੀ ਸ਼ੋਭਾ ਯਾਤਰਾ ਵਿੱਚ ਸ਼ਿਵ ਭਗਤਜਨ ਸੁਨਾਮੀ ਲਹਿਰਾਂ ਵਾਂਗ ਆਏ ਅਤੇ ਹਰ ਹਰ ਮਹਾਦੇਵ , ਬਮ ਬਮ ਭੋਲੇ ਦੇ ਜੈਕਾਰੇ ਲਗਾਉਂਦੇ ਹੋਏ , ਭੰਗੜੇ ਪਾਉਂਦੇ ਹੋਏ ਭੋਲੇਨਾਥ ਜੀ ਦੀ ਬਰਾਤ ਵਿੱਚ ਸ਼ਾਮਿਲ ਹੋਏ। ਸ਼ਹਿਰ ਨਿਵਾਸੀਆਂ ਨੇ ਚੱਪੇ ਚੱਪੇ ਤੇ ਡੀ. ਜੇ ਲਗਾਕੇ ਅਤੇ ਵੱਖ ਵੱਖ ਤਰਾਂ ਦੇ ਸਟਾਲ ਲਗਾਕੇ ਬਰਾਤ ਵਿੱਚ ਸ਼ਾਮਿਲ ਹੋਏ ਸ਼ਿਵ ਭਗਤਾਂ ਦਾ ਭਰਮਾਂ ਸਵਾਗਤ ਕੀਤਾ। ਵੱਖ ਵੱਖ ਤਰਾਂ ਦੀਆਂ ਝਾਕੀਆਂ ਨੇ ਹਰ ਸ਼ਿਵ ਭਗਤ ਦਾ ਮਨ ਮੋਹਿਆ। ਇਹ ਮਹਾਸ਼ਿਵਰਤਰੀ ਉਤਸਵ ਮੰਦਿਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਮੈਹਨ ਅਤੇ ਉਹਨਾਂ ਦੀ ਸਤਿਕਾਰਯੋਗ ਟੀਮ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ ਜੋ ਲਗਾਤਾਰ ਲਗਭਗ 20 ਦਿਨ ਸ਼ਿਵ ਭਗਤਾਂ ਨੂੰ ਸ਼ਿਵ ਚਰਨਾਂ ਨਾਲ ਜੋੜੀ ਰੱਖਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਪ੍ਰੋਗਰਾਮ ਨੂੰ ਸੁਚੱਜੇ ਤਰੀਕੇ ਨਾਲ ਸੰਪੂਰਣ ਕਰਨ ਲਈ ਦੇਸ਼-ਵਿਦੇਸ਼ ਤੋਂ ਸ਼ਿਵ ਭਗਤਜਨ ਵਿਸ਼ੇਸ਼ ਤੌਰ ਤੇ ਆਉਂਦੇ ਹਨ ਅਤੇ ਖੁੱਲ੍ਹੇ ਦਿਲ ਨਾਲ ਧਨ ਰਾਸ਼ੀ ਦਾ ਦਾਨ ਕਰਦੇ ਹਨ। ਮਹਾਸ਼ਿਵਰਤਰੀ ਉਤਸਵ ਨੂਰਮਹਿਲ ਦੀ ਇੱਕ ਵਿਸ਼ੇਸ਼ਤਾ ਹੈ ਕਿ ਮੰਦਿਰ ਕਮੇਟੀ ਦੇ ਹਰ ਪ੍ਰੋਗਰਾਮ ਵਿੱਚ ਹਰ ਧਰਮ ਅਤੇ ਹਰ ਵਰਗ ਦੇ ਲੋਕ ਬਿਨਾਂ ਕਿਸੇ ਭੇਦ ਭਾਵ ਦੇ ਸ਼ਾਮਿਲ ਹੁੰਦੇ ਹਨ ਅਤੇ ਹਰ ਪਾਰਟੀ ਦੇ ਨੇਤਾ ਗਣ ਵੀ ਸਾਰੇ ਪ੍ਰੋਗਰਾਮ ਛੱਡਕੇ ਉਚੇਚੇ ਤੌਰ ਤੇ ਸ਼ਾਮਿਲ ਹੁੰਦੇ ਹਨ ਅਤੇ ਦੇਵਾ ਜੀ ਦੇਵ ਮਹਾਦੇਵ ਜੀ ਦੀ ਕਿਰਪਾ ਦੇ ਪਾਤਰ ਬਣਦੇ ਹਨ।