ਅਭੁੱਲ ਯਾਦਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਹਰ ਵਿਅੱਕਤੀ ਦੀ ਪਹਿਲੀ ਅਭੁੱਲ ਯਾਦ ਤਾਂ ਉਸ ਦਾ ਜਨਮ ਦਿਨ ਹੁੰਦਾ ਹੈ , ਮੇਰਾ ਜਨਮ ਭਾਵੇਂ ਚੌਦਾਂ ਅਕਤੂਬਰ ਉਨੀਂ ਸੌ ਪਚਵੰਜਾ ਦਾ ਹੈ ਪਰੰਤੂ ਅਸ਼ਕੇ ਜਾਵਾਂ ਆਪਣੇ ਅਧਿਆਪਕ ਸਾਹਿਬਾਨਾਂ ਦੇ ਜਿਹਨਾਂ ਨੇ ਲਿਖਣ ਵੇਲ਼ੇ ਇੱਕ ਮਈ ( ਮਜ਼ਦੂਰ ਦਿਵਸ ਵਾਲ਼ਾ ਦਿਨ ) ਲਿਖ ਦਿੱਤਾ ਸੀ. ਦੂਜੀ ਯਾਦ ਉਹ ਜਦੋਂ ਮੇਰੇ ਅਨਪੜ੍ ਮਾਪਿਆਂ ਨੇ ਮੈਨੂੰ ਪੜਾ੍ਉਂਣ ਦਾ ਫੈਸਲਾ ਕੀਤਾ ਅਤੇ ਦੋ ਮਈ ਉੱਨੀਂ ਸੌ ਇਕਾਹਟ ਨੂੰ ਗੁਆਂਢੀ ਪਿੰਡ ਭਸੌੜ ਦੇ ਸਕੂਲ ਵਿੱਚ ਦਾਖਲ ਕਰਵਾਇਆ .

ਤੀਜੀ ਯਾਦ ਕਿ ਮੈਨੂੰ ਵਿਦਿਆਰਥੀ ਜੀਵਨ ਵੇਲ਼ੇ ਅਧਿਆਪਕ ਦੀ ਨੌਕਰੀ ਸਾਰੀਆਂ ਨੌਕਰੀਆਂ ‘ਚੋਂ ਵਧੀਆ ਲਗਦੀ ਸੀ , ਉਹਨਾਂ ਵਿੱਚੋਂ ਵੀ ਫੇਰ ਡਰਾਇੰਗ ਵਿਸ਼ੇ ਦੇ ਅਧਿਆਪਕ ਦੀ ਅਤੇ ਮੈਂ ਡਰਾਇੰਗ ਦਾ ਅਧਿਆਪਕ ਹੀ ਬਣਿਆ . ਚੌਥੀ ਜਦੋਂ ਮੈਂ ਹੋਰਾਂ ਦੇ ਲਿਖੇ ਗੀਤ ਗਾਉਂਦਾ ਗਾਉਂਦਾ ਖ਼ੁਦ ਹੀ ਗੀਤਕਾਰ ਬਣ ਗਿਆ ਅਤੇ ਮੇਰੇ ਲਿਖੇ ਦਰਜਨਾਂ ਗੀਤ ਵੱਖੋ ਵੱਖ ਗਾਇਕ ਗਾਇਕਾਵਾਂ ਨੇ ਗਾਏ ਅਤੇ ਰਿਕਾਰਡ ਕਰਵਾਏ .
ਪੰਜਵੀਂ ਜਿਸ ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ ਦਾ ਮੈਂ ਉੱਨੀਂ ਸੌ ਤਹੇਤਰ ਵਿੱਚ ਮੈਂਬਰ ਬਣ ਕੇ ਅਸਲੀ ਸਾਹਿੱਤਕ ਸਫ਼ਰ ਸ਼ੁਰੂ ਕੀਤਾ ਸੀ ਸਨ ਦੋ ਹਜਾਰ ਦਸ ਵਿੱਚ ਉਸ ਦੇ ਪ੍ਰਧਾਨ ਦੀ ਜਿੰਮੇਂਵਾਰੀ ਸੰਭਾਲੀ ਜਿਹੜੀ ਅਜੇ ਤੱਕ ਵੀ ਮੇਰੇ ਹੀ ਮੋਢਿਆਂ ਉੱਪਰ ਹੈ . ਛੇਵੀਂ ਯਾਦ ਕਿ ਮੇਰੀ ਪਹਿਲੀ ਹੀ ਕਿਤਾਬ ” ਪੱਥਰ ‘ਤੇ ਲਕੀਰਾਂ ” (ਕਾਵਿ ਸੰਗ੍ਰਹਿ) ਨੂੰ ਪੰਦਰਾਂ ਮਾਰਚ ਸਨ ਦੋ ਹਜ਼ਾਰ ਪੰਦਰਾਂ ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਜਿਲਾ੍ ਲੁਧਿਆਣਾ ਨੇ ਸਰਵੋਤਮ ਕਿਤਾਬ ਦਾ ਅੈਵਾਰਡ ਦੇ ਕੇ ਮੈਨੂੰ ਸਨਮਾਨਿਤ ਕੀਤਾ .

ਸੱਤਵੀਂ ਅਤੇ ਸਭ ਤੋਂ ਮਾਣ ਵਾਲ਼ੀ ਯਾਦ ਕਿ ਮੇਰੇ ਆਪਣੇ ਪਿੰਡ ਰੰਚਣਾਂ ਜਿਲਾ੍ ਸੰਗਰੂਰ ਦੀ ਪੰਚਾਇਤ , ਯੂਥ ਸਪੋਰਟਸ ਕਲੱਬ , ਗਰਾਮ ਸੁਧਾਰ ਸਭਾ ਅਤੇ ਲੋਕਾਂ ਨੇ ਮੈਨੂੰ ” ਪਿੰਡ ਦਾ ਮਾਣ ” ਅੈਵਾਰਡ ਦੇ ਕੇ ਸਨਮਾਨਿਤ ਕੀਤਾ ਸੀ , ਇਹ ਗੱਲ ਸ਼ਾਇਦ ਸੱਤ ਮਾਰਚ ਸਨ ਦੋ ਹਜ਼ਾਰ ਇੱਕ ਦੀ ਹੈ ।

ਮੂਲ ਚੰਦ ਸ਼ਰਮਾ

ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਰਜਿ. ਜ਼ਿਲ੍ਹਾ ਸੰਗਰੂਰ
9478408898

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੁੂਹ ਸੱਸ
Next articleਸਕੂਲੀ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ