ਲੰਡਨ, (ਸਮਰਾ) (ਸਮਾਜ ਵੀਕਲੀ) -ਬਰਤਾਨੀਆ ਦੀ ਅਦਾਲਤ ‘ਚ 7 ਸਤੰਬਰ ਸੋਮਵਾਰ ਤੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੇ ਦੂਜੇ ਪੜਾਅ ਦੀ ਸੁਣਵਾਈ ਸ਼ੁਰੂ ਹੋਵੇਗੀ | ਨੀਰਵ ਮੋਦੀ ‘ਤੇ ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 14000 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ | ਨੀਰਵ ਮੋਦੀ ਮਾਰਚ ‘ਚ ਗਿ੍ਫ਼ਤਾਰੀ ਦੇ ਬਾਅਦ ਤੋਂ ਹੀ ਲੰਡਨ ਦੀ ਜੇਲ੍ਹ ‘ਚ ਹੈ | ਬਰਤਾਨੀਆ ਦੀ ‘ਕਰਾਉਨ ਪ੍ਰਾਸੀਕਿਊਸ਼ਨ ਸਰਵਿਸ’ ਦੇ ਜ਼ਰੀਏ ਭਾਰਤ ਸਰਕਾਰ ਨੇ ਨੀਰਵ ਮੋਦੀ ਦੀ ਹਵਾਲਗੀ ਨੂੰ ਲੈ ਕੇ ਲੰਡਨ ਸਥਿਤ ਵੇਸਟਮਿੰਸਟਰ ਅਦਾਲਤ ‘ਚ ਕੇਸ ਦਾਇਰ ਕੀਤਾ ਹੋਇਆ ਹੈ | ਕੋਰੋਨਾ ਕਾਰਨ ਜ਼ਿਲ੍ਹਾ ਜੱਜ ਸੈਮੂਅਲ ਗੂਜੀ ਨੇ ਨੀਰਵ ਮੋਦੀ ਨੂੰ ਵੈਂਡਸਵਰਥ ਜੇਲ੍ਹ ਦੇ ਇਕ ਕਮਰੇ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ | 5 ਦਿਨ ਚੱਲਣ ਵਾਲੀ ਇਹ ਸੁਣਵਾਈ ਸ਼ੁੱਕਰਵਾਰ ਨੂੰ ਸਮਾਪਤ ਹੋ ਸਕਦੀ ਹੈ |
HOME ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਅੱਜ ਤੋਂ ਬਰਤਾਨੀਆ ਦੀ ਅਦਾਲਤ...