ਲੰਡਨ (ਸਮਾਜਵੀਕਲੀ) : ਯੂਕੇ ਦੀ ਇੱਕ ਅਦਾਲਤ ਨੇ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਦੇ ਨਿਆਂਇਕ ਰਿਮਾਂਡ ਵਿੱਚ ਛੇ ਅਗਸਤ ਤੱਕ ਦਾ ਵਾਧਾ ਕੀਤਾ ਹੈ। ਕਰੀਬ ਦੋ ਅਰਬ ਅਮਰੀਕੀ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਅਤੇ ਮਨੀ ਲਾਂਡਰਿੰਗ ਕੇਸ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਨੀਰਵ ਮੋਦੀ ਭਗੌੜਾ ਹੈ, ਜੋ ਭਾਰਤ ਨੂੰ ਹਵਾਲਗੀ ਦਿੱਤੇ ਸਬੰਧੀ ਕੇਸ ਲੜ ਰਿਹਾ ਹੈ। ਦੱਖਣ-ਪੱਛਮੀ ਲੰਡਨ ਸਥਿਤ ਵੈਂਡਸਵਰਥ ਜੇਲ੍ਹ ਵਿੱਚ ਬੰਦ 49 ਵਰ੍ਹਿਆਂ ਦੇ ਨੀਰਵ ਮੋਦੀ ਨੇ ਵੀਡੀਓ ਲਿੰਕ ਜ਼ਰੀਏ ਪੇਸ਼ੀ ਭੁਗਤੀ।