ਮੁੰਬਈ- ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਮਹਾਰਾਸ਼ਟਰ ਦੇ ਕਿਹਿਮ ਤੱਟ ’ਤੇ 30,000 ਵਰਗ ਫੁਟ ਵਿੱਚ ਬਣਿਆ ਬੰਗਲਾ ਅੱਜ ਧਮਾਕਾ ਕਰ ਕੇ ਕੁਝ ਸਕਿੰਟਾਂ ਵਿੱਚ ਹੀ ਢਾਹ ਦਿੱਤਾ ਗਿਆ। ਰਾਇਗੜ੍ਹ ਜ਼ਿਲ੍ਹਾ ਕੁਲੈਕਟਰ ਵਿਜੈ ਸੂਰਯਵੰਸ਼ੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਹ ਇਕ ਨਿਯੰਤਰਿਤ ਧਮਾਕਾ ਸੀ। ਨਿਯੰਤਰਿਤ ਧਮਾਕੇ ਦੌਰਾਨ ਵੱਡੀ ਮਾਤਰਾ ਵਿੱਚ ਧੂੜ ਉੱਡੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪੀਐਨਬੀ ਘੁਟਾਲੇ ਦੇ ਮੁਲਜ਼ਮ ਮੋਦੀ ਦੇ ਬੰਗਲੇ ਦੀ ਕੀਮਤ 40 ਕਰੋੜ ਰੁਪਏ ਸੀ।
INDIA ਨੀਰਵ ਮੋਦੀ ਦਾ ਸਮੁੰਦਰ ਕੰਢੇ ਬਣਿਆ ਬੰਗਲਾ ਢਾਹਿਆ