ਮਹਿਤਪੁਰ – (ਨੀਰਜ ਵਰਮਾ) ਨੀਮਾ ਨਕੋਦਰ ਵੱਲੋਂ ਦਿਲ ਦੀਆਂ ਬਿਮਾਰੀਆਂ ਸੰਬੰਧੀ ਸੈਮੀਨਾਰ ਡਾ. ਅਮਰਜੀਤ ਸਿੰਘ ਚੀਮਾ (ਗੋਲਡ ਮੈਡਲਲਿਸਟ) ਪ੍ਰਧਾਨ ਐਮ.ਡੀ. ਚੀਮਾ ਹਸਪਤਾਲ ਦੀ ਅਗਵਾਈ ਚ ਕਰਵਾਇਆ ਗਿਆ।
ਇਸ ਸੈਮੀਨਾਰ ਚ ਵਿਸ਼ੇਸ਼ ਤੌਰ ਤੇ ਡਾ. ਵਿਕਾਸ ਮਹਿਤਾ, ਡਾ.ਮੁਕੇਸ਼ ਸ਼ਰਮਾ, ਡਾ. ਪ੍ਰਦੀਪ ਮਹਿਤਾ, ਡਾ. ਕਵਿਤਾ ਮਹਿਤਾ, ਡਾ. ਨਵਨੀਤ ਮਹਾਜਨ, ਡਾ.ਜੇ.ਕੇ. ਮਹਾਜਨ,ਡਾ. ਸਾਹਿਲ ਟੰਡਨ, ਡਾ. ਵਿਵੇਕ ਰਾਣਾ, ਡਾ. ਖੇੜਾ ਨੂਰਮਹਿਲ, ਡਾ. ਗੜਵਾਲ, ਡਾ. ਧੀਰਜ ਕੁਮਾਰ, ਡਾ. ਨਵਜੋਤ ਸਿੰਘ ਬੱਲ, ਡਾ. ਗੌਰਵ ਕਲੇਰ, ਡਾ. ਬੈਰੀ ਤੇ ਡਾ. ਖੁਰਾਣਾ ਸ਼ਾਮਲ ਹੋਏ। ਸੈਮੀਨਾਰ ਦੇ ਆਰੰਭ ਚ ਪ੍ਰਧਾਨ ਡਾ. ਚੀਮਾ ਨੇ ਆਈ ਮਾਹਰ ਡਾਕਟਰਾਂ ਦੀ ਟੀਮ ਨੂੰ ਜੀ ਆਇਆ ਆਖਿਆ ਤੇ ਆਏ ਹੋਏ ਡਾਕਟਰਾਂ ਨੇ ਬਿਮਾਰੀਆਂ ਸੰਬੰਧੀ ਆਪਸ ਚ ਵਿਚਾਰ ਵਟਾਂਦਰਾ ਕੀਤਾ।