ਦਿੱਲੀ ਹਾਈ ਕੋਰਟ ਨੇ ਅੱਜ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਕੇਸ ਦੇ ਚਾਰ ਦੋਸ਼ੀਆਂ ਦੀ ਇੰਟਰਵਿਊ ਕਰਨ ਸਬੰਧੀ ਇੱਕ ਮੀਡੀਆ ਹਾਊਸ ਵਲੋਂ ਮੰਗੀ ਪ੍ਰਵਾਨਗੀ ਬਾਰੇ ਅਰਜ਼ੀ ਨੂੰ ਵਿਚਾਰਨ ਲਈ ਆਖਿਆ ਹੈ।
ਜਸਟਿਸ ਨਵੀਨ ਚਾਵਲਾ ਨੇ ਜੇਲ੍ਹ ਪ੍ਰਸ਼ਾਸਨ ਨੂੰ ਆਪਣਾ ਫ਼ੈਸਲਾ ਵੀਰਵਾਰ ਤੱਕ ਦੱਸਣ ਲਈ ਆਖਿਆ ਹੈ। ਦੱਸਣਯੋਗ ਹੈ ਕਿ ਇੱਕ ਮੀਡੀਆ ਹਾਊਸ ਵਲੋਂ ਚਾਰੋਂ ਦੋਸ਼ੀਆਂ— ਮੁਕੇਸ਼ ਕੁਮਾਰ ਸਿੰਘ (32), ਪਵਨ ਕੁਮਾਰ ਗੁਪਤਾ (25), ਵਿਨੈ ਸ਼ਰਮਾ (26) ਅਤੇ ਅਕਸ਼ੈ ਕੁਮਾਰ ਸਿੰਘ (31) ਦੀ ਇੰਟਰਵਿਊ ਕਰਨ ਦੀ ਆਗਿਆ ਮੰਗੀ ਗਈ ਹੈ। ਅਦਾਲਤ ਨੇ 5 ਮਾਰਚ ਨੂੰ ਮੀਡੀਆ ਹਾਊਸ ਨੂੰ ਆਖਿਆ ਸੀ ਕਿ ਅਜਿਹਾ ਕਰਕੇ ਦੋਸ਼ੀਆਂ ਦਾ ਹੌਸਲਾ ਨਾ ਵਧਾਇਆ ਜਾਵੇ। ਅਦਾਲਤ ਨੇ ਕਿਹਾ, ‘‘ਉਨ੍ਹਾਂ ਨੇ ਸਮਾਜਿਕ ਤੰਤਰ ਦਾ ਮਜ਼ਾਕ ਉਡਾਇਆ ਹੈ। ਕ੍ਰਿਪਾ ਕਰਕੇ ਉਨ੍ਹਾਂ ਦਾ ਹੌਸਲਾ ਨਾ ਵਧਾਇਆ ਜਾਵੇ।’’ ਮੀਡੀਆ ਹਾਊਸ ਨੇ ਆਪਣੀ ਪਟੀਸ਼ਨ ਵਿੱਚ ਦੋਸ਼ੀਆਂ ਦੀ ਇੰਟਰਵਿਊ ਕਰਨ ਸਬੰਧੀ ਪਹਿਲਾਂ ਤਿਹਾੜ ਜੇਲ੍ਹ ਵਲੋਂ ਰੱਦ ਕੀਤੀ ਅਰਜ਼ੀ ਨੂੰ ਵੀ ਚੁਣੌਤੀ ਦਿੱਤੀ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਇੰਟਰਵਿਊ ਦਾ ਮਕਸਦ ਇਹ ਹੈ ਕਿ ਭਵਿੱਖ ਵਿੱਚ ਅਜਿਹੇ ਅਪਰਾਧ ਨਾ ਵਾਪਰਨ।
INDIA ਨਿਰਭਯਾ ਕੇਸ: ਹਾਈ ਕੋਰਟ ਨੇ ਤਿਹਾੜ ਨੂੰ ਮੀਡੀਆ ਹਾਊਸ ਦੀ ਅਰਜ਼ੀ ਵਿਚਾਰਨ...