‘ਮੇਰੇ ਸਾਹਿਬਾ’ ਨਾਲ ਹਾਜ਼ਰ ਹੋਇਆ ਗਾਇਕ ਬਲਵਿੰਦਰ ਬਿੱਟੂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) ਗਾਇਕ ਬਲਵਿੰਦਰ ਬਿੱਟੂ ‘ਮੇਰੇ ਸਾਹਿਬਾ’ ਟਰੈਕ ਨਾਲ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਗਾਇਕ ਬਲਵਿੰਦਰ ਬਿੱਟੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਧਾਰਮਿਕ ਟਰੈਕ ਦਾ ਸੰਗੀਤ ਦੀਪ ਬ੍ਰਦਰਜ਼ ਨੇ ਦਿੱਤਾ, ਜਦਕਿ ਇਸ ਨੂੰ ਐਮ ਕੇ ਝੱਮਟ ਮੇਹਟੀਆਣਾ ਨੇ ਕਲਮਬੱਧ ਕੀਤਾ। ਬਿੱਗ ਮਿਊਜਿਕ ਰਿਕਾਰਡਸ ਦੀ ਇਹ ਮਾਣਮੱਤੀ ਪੇਸ਼ਕਸ਼ ਦਾ ਵੀਡੀਓ ਆਰ ਯੋਗੀ ਵਲੋਂ ਤਿਆਰ ਕੀਤਾ ਗਿਆ ਹੈ। ਇਸ ਵਿਚ ਸ਼ਮਾ ਸਿੰਘ ਅਤੇ ਨੇਹਾ ਸਿੰਘ ਗਾਇਕਾਵਾਂ ਨੇ ਵੀ ਸਹਿਯੋਗੀ ਅਵਾਜਾਂ ਨਾਲ ਦਸਤਕ ਦਿੱਤੀ ਹੈ।

Previous articleਸ਼ਾਮਚੁਰਾਸੀ ਹਸਪਤਾਲ ਤੋਂ ਬੈਂਡ ਵਾਜਿਆਂ ਨਾਲ ਨਵ ਜਨਮੀਂ ਬੱਚੀ ਨੂੰ ਲਿਆਂਦਾ ਘਰੇ
Next articleਕਿਸਾਨ ਸੰਘਰਸ਼ ਨੂੰ ਮੋੜਵਾਂ ਜੁਆਬ: ਕੇਂਦਰ ਨੇ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਬੰਦ ਕੀਤੀ