ਨਿਊਜ਼ੀਲੈਂਡ: ਆਮ ਚੌਣਾਂ ਦੌਰਾਨ ਪ੍ਰਧਾਨ ਮੰਤਰੀ ਬਣਨ ਲਈ ਦੋ ਲੇਡੀ ਲੀਡਰ ਮੈਦਾਨ ‘ਚ

ਔਕਲੈਂਡ (ਸਮਾਜਵੀਕਲੀ) – ਨਿਊਜ਼ੀਲੈਂਡ ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ। ਲੋਕਾਂ ਨੂੰ ਘਰਾਂ ਦੇ ਵਿਚ ਵੋਟਿੰਗ ਪੇਪਰ ਚੈਕ ਕਰਨ ਲਈ ਪਹੁੰਚ ਰਹੇ ਹਨ ਤਾਂ ਕਿ ਉਨ੍ਹਾਂ ਵਿਚ ਪਤੇ ਆਦਿ ਦੀ ਸੋਧ ਹੋ ਸਕੇ। ਇਸ ਵਾਰ ਦਿਲਚਸਪ ਮਾਮਲਾ ਹੈ ਕਿ ਹੁਣ ਪ੍ਰਧਾਨ ਮੰਤਰੀ ਪਦ ਲਈ ਦੋ ਲੇਡੀ ਨੇਤਾਵਾਂ ਮੈਦਾਨ ਵਿਚ ਗੱਜਣਗੀਆਂ।

ਨੈਸ਼ਨਲ ਪਾਰਟੀ ਦੀ ਨਵਨਿਯੁਕਤ ਨੇਤਾ ਸ੍ਰੀਮਤੀ ਜੂਠਿਤ ਕੌਲਿਨਜ਼ ਅਤੇ ਲੇਬਰ ਪਾਰਟੀ ਦੀ ਨੇਤਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ। ਸੋ ਮੁਕਾਬਲਾ ਜੇ.ਸੀ ਅਤੇ ਜੇ.ਏ. ਵਿਚਕਾਰ ਹੋਣ ਜਾ ਰਿਹਾ ਹੈ। ਆਸਟਰੇਲੀਆ ਦੀ ਇਕ ਸੱਟਾ ਕੰਪਨੀ  ਸਪੋਰਟਸ ਬੈਟ ਨੇ ਇਸ ਸਬੰਧੀ ਸੱਟਾ ਲਾਉਣਾ ਵੀ ਸ਼ੁਰ ਕਰ ਦਿੱਤਾ ਹੈ। 9 ਹਫਤਿਆਂ ਦੇ ਵਿਚ ਵੋਟਾਂ ਦਾ ਸਾਰਾ ਮਾਮਲਾ ਹੱਲ ਕਰ ਲਿਆ ਜਾਣਾ ਹੈ ਅਤੇ ਲੋਕ ਬੈਟ (ਸੱਟਾ) ਆਦਿ ਲੱਗਣ ਤੋਂ ਬਾਅਦ ਕਈਆਂ ਨੇ ਆਪਣੇ ਪੈਸੇ ਗਵਾ ਜਾਣੇ ਹਨ ਅਤੇ ਕਈਆਂ ਨੇ ਬਣਾ ਜਾਣੇ ਹਨ।

Previous articleਕੈਨੇਡਾ: ਵੈਨਕੂਵਰ ‘ਚ ਨਵ-ਜਨਮਿਆਂ ਬੱਚਾ ਕੋਰੋਨਾ ਵਾਇਰਸ ਤੋਂ ਪੀੜਤ
Next article601 test positive as J&K COVID tally continues to rise