ਕੈਨੇਡਾ: ਵੈਨਕੂਵਰ ‘ਚ ਨਵ-ਜਨਮਿਆਂ ਬੱਚਾ ਕੋਰੋਨਾ ਵਾਇਰਸ ਤੋਂ ਪੀੜਤ

ਸਰੀ (ਸਮਾਜਵੀਕਲੀ) – ਵੈਨਕੂਵਰ ਵਿਚ ਇੱਕ ਨਵਜੰਮੇ ਬੱਚੇ ਦਾ ਕੋਰੋਨਾਵਾਇਰਸ ਟੈਸਟ ਪਾਜ਼ਟਿਵ ਆਇਆ ਹੈ ਜਿਸ ਕਾਰਨ ਨਵਜੰਮੇ ਦੀ ਸਿਹਤ ਸੰਭਾਲ ਕਰਨ ਵਾਲੀ ਯੂਨਿਟ (ਐਨਆਈਸੀਯੂ) ਦੇ ਹੈਲਥ ਵਰਕਰਾਂ ਸਮੇਤ 8 ਲੋਕਾਂ ਨੂੰ ਇਸ ਵਾਇਰਸ ਦੇ ਸੰਭਾਵਿਤ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਕਿ ਅੱਜ ਬੀਸੀ ਵਿਚ ਕੋਵਿਡ -19 ਦੇ 28 ਨਵੇਂ ਕੇਸ ਸਾਹਮਣੇ ਆਏ ਹਨ ਪਰ ਕੋਈ ਨਵੀਂ ਮੌਤ ਨਹੀਂ ਹੋਈ।

ਕਈ ਹਫ਼ਤੇ ਪਹਿਲਾਂ ਕੈਲੋਨਾ ਵਿਚ ਪ੍ਰਾਈਵੇਟ ਪਾਰਟੀਆਂ ਨਾਲ ਜੁੜੇ ਮਾਮਲਿਆਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ। ਡਾ. ਹੈਨਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮਾਮਲੇ ਸਾਹਮਣੇ ਆਉਣਗੇ, ਕਿਉਂਕਿ ਜਿਹੜੇ ਲੋਕਾਂ ਨੇ ਇਨ੍ਹਾਂ ਪਾਰਟੀਆਂ ਵਿਚ ਸ਼ਮੂਲੀਅਤ ਕੀਤੀ ਸੀ, ਉਨ੍ਹਾਂ ਵਿਚਲੇ ਕੋਰੋਨਾ ਦੇ ਲੱਛਣ ਹੁਣ ਵਿਕਸਤ ਹੋਣੇ ਸ਼ੁਰੂ ਹੋ ਰਹੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਵਿਚ ਇਸ ਵਾਇਰਸ ਦੇ ਕੁੱਲ 3,198 ਕੇਸ ਦਰਜ ਹੋਏ ਹਨ, ਉਨ੍ਹਾਂ ਵਿਚੋਂ 2,802 ਠੀਕ ਹੋ ਚੁੱਕੇ ਹਨ। ਇਸ ਸਮੇਂ 207 ਕੇਸ ਸਰਗਰਮ ਹਨ, 18 ਪੀੜਤ ਲੋਕ ਇਸ ਸਮੇਂ ਹਸਪਤਾਲਾਂ ਵਿੱਚ ਹਨ, ਜਿਨ੍ਹਾਂ ਵਿੱਚੋਂ ਕੇਵਲ 2 ਆਈਸੀਯੂ ਵਿਚ ਹਨ।

Previous articleAssam flood situation critical; 76 dead, 36 lakh in distress
Next articleਨਿਊਜ਼ੀਲੈਂਡ: ਆਮ ਚੌਣਾਂ ਦੌਰਾਨ ਪ੍ਰਧਾਨ ਮੰਤਰੀ ਬਣਨ ਲਈ ਦੋ ਲੇਡੀ ਲੀਡਰ ਮੈਦਾਨ ‘ਚ