ਨਿਊਜੀਲੈਂਡ ਸਰਕਾਰ ਨੇ ਐਲਾਨੀ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ $1 ਮਿਲੀਅਨ ਦੀ ਮੱਦਦ

ਆਕਲੈਂਡ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ): ਅੰਤਰ-ਰਾਸ਼ਟਰੀ ਵਿਦਿਆਰਥੀ ਜੋ ਕਿ ਕੋਰੋਨਾ ਮਹਾਂਮਾਰੀ ਕਰਕੇ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦੀ ਮੱਦਦ ਲਈ ਨਿਊਜੀਲੈਂਡ ਸਰਕਾਰ ਨੇ $1 ਮਿਲੀਅਨ ਦੀ ਮੱਦਦ ਐਲਾਨੀ ਹੈ। ਇਸ ਮੱਦਦ ਲਈ 21 ਮਈ ਤੋਂ ਅਪਲਾਈ ਕੀਤਾ ਜਾ ਸਕਦਾ ਹੈ, ਪਰ ਧਿਆਨ ਰਹੇ ਕਿ ਇਸ ਮੱਦਦ ਲਈ ਵਿਦਿਆਰਥੀ ਖੁਦ ਨਹੀਂ ਅਪਲਾਈ ਕਰ ਸਕਦਾ, ਬਲਕਿ ਉਸਦਾ ਵਿੱਦਿਅਕ ਅਦਾਰਾ, ਜੋ ਕਿ ਕੋਡ ਆਫ ਪ੍ਰੈਕਟਿਸ ਤਹਿਤ ਰਜਿਸਟਰਡ ਹੈ, ਕਮਿਊਨਿਟੀ ਗਰੁੱਪ, ਪੀਕ ਬਾਡੀਜ ਜਾਂ ਫਿਰ ਉੁਹ ਸੰਸਥਾਵਾਂ ਜੋ ਇਸ ਵੇਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਔਖੇ ਵੇਲਿਆਂ ਵਿੱਚ ਮੱਦਦ ਕਰਨ ਦਾ ਅਭਿਆਸ ਹੋਏ।
ਇਹ ਮੱਦਦ ਸਿਰਫ ਉਨ੍ਹਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਮਿਲੇਗੀ ਜੋ ਇਸ ਵੇਲੇ ਨਿਊਜੀਲੈਂਡ ਵਿੱਚ ਹਨ ਅਤੇ ਬਤੌਰ ਅੰਤਰ-ਰਾਸ਼ਟਰੀ ਵਿਦਿਆਰਥੀ ਰਜਿਸਟਰ ਹਨ, ਇਸ ਵੇਲੇ ਪੈਸੇ ਦੀ ਘਾਟ ਕਰਕੇ ਤੰਗੀ ਵਿੱਚ ਹਨ। ਵਿਦਿਆਰਥੀ ਕੋਈ ਹੋਰ ਸਰਕਾਰੀ ਮੱਦਦ ਨਾ ਲੈ ਰਹੇ ਹੋਣ। ਵਧੇਰੇ ਜਾਣਕਾਰੀ ਲਈ [email protected] ਇਸ ਈਮੇਲ ਪਤੇ ‘ਤੇ ਸੁਆਲ-ਜੁਆਬ ਕੀਤਾ ਜਾ ਸਕਦਾ ਹੈ।
Previous articleਬਾਲੀਵੁੱਡ ਦੀਆਂ ਅਜਿਹੀਆਂ ਫਿਲਮਾਂ, ਜਿਨ੍ਹਾਂ ਨੂੰ ਰਿਲੀਜ਼ ਹੋਣ ”ਚ ਲੱਗਾ ਸਾਲਾਂ ਦਾ ਸਮਾਂ
Next articleCovid-19 : ਅਮਰੀਕਾ ਪੁਲਿਸ ਨੇ ਸਿੱਖ ਭਾਈਚਾਰੇ ਦੇ ਲੋਕਾਂ ਉਪਰ ਕੀਤੀ ਫੁੱਲਾਂ ਦੀ ਵਰਖਾ