*ਨਾ ਰਾਹ, ਨਾ ਹਮਰਾਹ ਹੈ ਕੋਈ*

ਅਵਤਾਰ ਸਿੰਘ ਗਿੱਲ

(ਸਮਾਜ ਵੀਕਲੀ)

ਨਾ ਰਾਹ, ਨਾ ਹਮਰਾਹ ਹੈ ਕੋਈ
ਭਟਕਣਾ ਹਨੇਰੇ ਦੀ, ਖ਼ਮਖਾਹ ਹੈ ਕੋਈ
ਉਠਦੀ ਹੂਕ਼ ਤਾਂ, ਤੁਰ ਪੈਂਦਾ ਹਾਂ ਹਨੇਰੇ ਵਲ ਨੂੰ
ਮੰਜ਼ਿਲ ਮੇਰੀ , ਬੇਵਜ਼ਾਹ ਹੈ ਕੋਈ
ਖ਼ੰਜਰ ਸਮੇਂ ਦਾ ਹਲਾਲ਼ ਕਰੀ ਜਾਂਦੈ
ਤਨ ਨਾਵ , ਬੇਮਲਾਹ ਹੈ ਕੋਈ
ਲੋਚਾਂ ਉੱਡਣਾ,ਭਰਾਂ ਪ੍ਰਵਾਜ਼ ਕੋਈ
ਸੋਚਾਂ ਅਸੀਮ, ਜੀਕਣ ਖ਼ਲਾਅ ਹੈ ਕੋਈ
ਲਗਦੀ ਵਾਹ ਨੂੰ, ਰਾਹ ਨੂੰ ਟੁਰੀ ਜਾਨਾ
ਜੜ੍ਹਤਾ ਖਿੱਚਦੀ ਵਾਂਗ ਬਦੂਆ ਹੈ ਕੋਈ।

ਅਵਤਾਰ ਸਿੰਘ ਗਿੱਲ
95018-77099

Previous articleਐਂਟੀ ਕੋਰੋਨਾ ਟਾਸਕ ਫੋਰਸ ਨੇ ਨਵ-ਨਿਯੁਕਤ ਡੀ.ਐਸ.ਪੀ ਨਕੋਦਰ ਨਵਨੀਤ ਸਿੰਘ ਮਾਹਲ ਦਾ ਕੀਤਾ ਸਵਾਗਤ
Next articleਐਸ. ਡੀ. ਕਾਲਜ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ