ਨਕੋਦਰ ਮਹਿਤਪੁਰ (ਸਮਾਜ ਵੀਕਲੀ)- ਆਧੁਨਿਕ ਯੁੱਗ ਵਿੱਚ ਦੇਸ਼ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਉੱਚਾ ਚੁੱਕਣ ਲਈ ਮਜਬੂਤੀ ਨਾਲ ਕੰਮ ਕਰਨ ਵਾਲੇ ਕਬੱਡੀ ਦੇ ਭੀਸ਼ਮ ਪਿਤਾਮਾ ਏਸੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਨਾਰਦਨ ਸਿੰਘ ਗਹਿਲੋਤ ਅੱਜ ਸਵਰਗਵਾਸ ਹੋ ਗਏ ਹਨ। ਉਹ ਮੈਂਬਰ ਪਾਰਲੀਮੈਂਟ, ਦੋ ਵਾਰ ਐੱਮ ਐਲ ਏ, ਭਾਰਤੀ ਓਲੰਪਿਕ ਸੰਘ ਦੇ ਵਾਈਸ ਪ੍ਰਧਾਨ, ਰਾਜਸਥਾਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ, ਇੰਟਰਨੈਸ਼ਨਲ ਕਬੱਡੀ ਸੰਘ ਦੇ ਪ੍ਰਧਾਨ, ਬੀਜੇਪੀ ਸਰਕਾਰ ਵਿਚ ਹੋਰ ਵੀ ਉਚ ਆਹੁਦਿਆ ਤੇ ਰਹੇ ਹਨ। ਉਹ ਐਮੇਚਿਊਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਵੀ ਰਹੇ ਹਨ। ਉਹਨਾਂ ਦਾ ਕਬੱਡੀ ਨੈਸ਼ਨਲ ਸਟਾਈਲ ਨੂੰ, ਸਾਊਥ ਏਸ਼ੀਆਈ, ਏਸ਼ੀਆਈ ਖੇਡਾਂ ਵਿੱਚ ਸ਼ਾਮਲ ਕਰਾਉਣ ਵਿੱਚ ਵੱਡਾ ਯੋਗਦਾਨ ਰਿਹਾ ਹੈ।ਉਹਨਾਂ ਨੇ ਦੋ ਵਾਰ ਵਰਲਡ ਕੱਪ ਵੀ ਕਰਾਇਆ। ਨੈਸ਼ਨਲ ਸਟਾਈਲ ਕਬੱਡੀ ਦੀ ਪ੍ਰੋ ਲੀਗ ਸ਼ੁਰੂ ਕਰਕੇ ਉਹਨਾਂ ਨੇ ਇਸ ਖੇਡ ਨੂੰ ਕਰੋੜਾ ਅਰਬਾਂ ਰੁਪਏ ਦਾ ਕਾਰੋਬਾਰ ਬਣਾਇਆ ਹੈ। ਉਹਨਾਂ ਦੀ ਅਗਵਾਈ ਵਿੱਚ ਸਰਕਲ ਸਟਾਈਲ ਕਬੱਡੀ ਦੀ ਪਹਿਲੀ ਏਸ਼ੀਆਈ ਚੈਂਪੀਅਨਸ਼ਿਪ ਹੋਈ ਸੀ। ਕਬੱਡੀ ਖਿਡਾਰੀ ਉਹਨਾਂ ਦੀਆਂ ਕੋਸ਼ਿਸ਼ਾ ਦੇ ਹਮੇਸ਼ਾ ਰਿਣੀ ਰਹਿਣਗੇ।
ਉਹਨਾ ਦੇ ਜੀਵਨ ਵਿਚ ਉਹਨਾਂ ਦੀ ਧਰਮ ਪਤਨੀ ਮਿਰਦੁਲ ਭਦੂਰੀਆ ਦਾ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੇ ਦੋ ਬੇਟੇ ਵੀ ਹਨ।
ਉਹਨਾਂ ਨੇ ਲਗਪਗ ਚਾਰ ਦਹਾਕੇ ਕਬੱਡੀ ਲਈ ਕੰਮ ਕੀਤਾ। ਦੋ ਦਹਾਕੇ ਉਹ ਐਮੇਚਿਊਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਵੀ ਰਹੇ ਹਨ। ਉਹ ਰਾਜਸਥਾਨ ਸਟੇਟ ਨਾਲ ਸਬੰਧਤ ਸਨ। ਉਹਨਾਂ ਨੂੰ “ਫਾਦਰ ਆਫ ਕਬੱਡੀ ” ਵੀ ਕਿਹਾ ਜਾਂਦਾ ਹੈ।
ਉਹਨਾਂ ਦੀ ਬੇਵਕਤੀ ਮੌਤ ਤੇ ਅੱਜ ਦੁੱਖ ਜਾਹਿਰ ਕਰਦਿਆਂ ਏਸ਼ੀਆਈ ਕਬੱਡੀ ਫੈਡਰੇਸ਼ਨ ਦੇ ਜਰਨਲ ਸਕੱਤਰ ਮੁਹੰਮਦ ਸਰਵਰ ਰਾਣਾ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਵਾਇਸ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ,ਬਾਬਾ ਜੌਹਨ ਸਿੰਘ ਗਿੱਲ ਅਮਰੀਕਾ, ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ, ਨਾਰਵੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਕੰਬੋਜ, ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਤੋਂ ਲਖਬੀਰ ਸਿੰਘ ਸਹੋਤਾ (ਕਾਲਾ ਟਰੇਸੀ ),ਜਤਿੰਦਰ ਜੌਹਲ, ਹੈਰੀ ਭੰਗੂ, ਅਮਨ ਟਿਮਾਨਾ,ਸੁੱਖੀ ਸੰਘੇੜਾ,ਅਟਵਾਲ ਬ੍ਰਦਰਜ਼, ਜਗਰੂਪ ਸਿੱਧੂ, ਗੁਰਮੀਤ ਮੱਲੀ, ਰਾਜਾ ਧਾਮੀ, ਜੇ ਕਬੂਲਪੁਰ, ਸਿਆਰਾਲਿਓਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਵਿੰਦਰ ਜੱਸਲ, ਚੰਡੀਗੜ੍ਹ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹੇਮਰਾਜ ਸ਼ਰਮਾ, ਸਾਈ ਕੋਚ ਨਰਿੰਦਰ ਰਾਣਾ ਚੰਡੀਗੜ੍ਹ, ਪ੍ਰਮੋਟਰ ਜੀਤ ਕਪਿਆਲ, ਗੁਰਦੀਪ ਸਿੰਘ, ਕੋਚ ਗੁਰਮੇਲ ਸਿੰਘ ਪ੍ਧਾਨ , ਕੋਚ ਸੁੱਖੀ ਬਰਾੜ, ਬਲਬੀਰ ਸਿੰਘ ਬਿੱਟੂ, ਪੱਪੀ ਫੁੱਲਾਂਵਾਲ, ਮਿੰਦਰ ਸੋਹਾਣਾ , ਰਣੀਆ ਦਿੜਬਾ, ਹਰਵਿੰਦਰ ਸਿੰਘ ਕਾਲਾ, ਖੇਡ ਬੁਲਾਰੇ ਸਤਪਾਲ ਖਡਿਆਲ ਆਦਿ ਨੇ ਇਸ ਨੂੰ ਕਬੱਡੀ ਜਗਤ ਲਈ ਵੱਡਾ ਘਾਟਾ ਦੱਸਿਆ ਹੈ।
-(ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333