ਨਸਰਾਲਾ ‘ਚ ਬਾਬਾ ਸਾਹਿਬ ਟਾਇਗਰ ਫੋਰਸ ਨੇ ਦਿੱਤਾ ਧਰਨਾ

ਹੁਸ਼ਿਆਰਪੁਰ/ਸ਼ਾਮਚੁਰਾਸੀ  (ਸਮਾਜ ਵੀਕਲੀ) (ਚੁੰਬਰ) –  ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਕਿਸਾਨ ਵਿਰੋਧੀ ਆਰਡੀਨੈਂਸ ਦੇ ਖਿਲਾਫ ਬਾਬਾ ਸਾਹਿਬ ਟਾਇਗਰ ਫੋਰਸ ਦੀ ਅਗਵਾਈ ਹੇਠ ਹੋਰ ਜੱਥੇਬੰਦੀਆਂ ਵਲੋਂ ਸ਼੍ਰੀ ਨਰਿੰਦਰ ਨਹਿਰੂ ਦੀ ਦੇਖ ਰੇਖ ਵਿਚ ਨਸਰਾਲਾ ਵਿਖੇ ਧਰਨਾ ਲਗਾਇਆ ਗਿਆ। ਇਸ ਮੌਕੇ ਨਰਿੰਦਰ ਨਹਿਰੂ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਉਸ ਨਾਲ ਮੋਦੀ ਸਰਕਾਰ ਅਜਿਹੇ ਬਿੱਲ ਪਾਸ ਕਰਕੇ ਨਾ ਇਨਸਾਫੀ ਕਰ ਰਹੀ ਹੈ। ਜਿਸ ਦਾ ਬਾਬਾ ਸਾਹਿਬ ਟਾਇਗਰ ਫੋਰਸ ਤਿੱਖਾ ਵਿਰੋਧ ਕਰਦੀ ਹੈ ਅਤੇ ਕਿਸਾਨਾਂ ਦੇ ਹੱਕ ਵਿਚ ਇਸ ਬਿੱਲ ਖਿਲਾਫ ਚੱਟਾਨ ਵਾਂਗ ਖੜ•ੀ ਹੈ।

ਇਸ ਮੌਕੇ ਬੇਗਮਪੁਰਾ ਟਾਇਗਰ ਫੋਰਸ ਦੇ ਵਾਈਸ ਚੇਅਰਮੈਨ ਬਿੱਲਾ ਦਿਓਵਾਲ ਨੇ ਵੀ ਸੰਬੋਧਨ ਕੀਤਾ। ਅੱਡਾ ਨਸਰਾਲਾ ਵਿਚ ਲਗਾਏ ਗਏ ਇਸ ਧਰਨੇ ਦੌਰਾਨ ਅਨੇਕਾਂ ਨੌਜਵਾਨਾਂ ਨੇ ਸ਼ਿਰਕਤ ਕਰਕੇ ਸਰਕਾਰ ਪ੍ਰਤੀ ਆਪਣਾ ਗੁੱਸਾ ਜਾਹਰ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਰਨੈਲ ਸਿੰਘ ਨਸਰਾਲਾ, ਸੁਖਵਿੰਦਰ ਸਿੰਘ ਨਸਰਾਲਾ, ਇੰਦਰ ਸਿੰਘ ਨਸਰਾਲਾ, ਗੌਰਵ ਕੁਮਾਰ ਨਸਰਾਲਾ, ਯਾਦਵਿੰਦਰ ਸਿੰਘ ਨਸਰਾਲਾ, ਸਰਪੰਚ ਮਨਮੋਹਨ ਸਿੰਘ ਨਸਰਾਲਾ, ਗੁਰਦੇਵ ਨਸਰਾਲਾ, ਜਸਪਾਲ ਸਿੰਘ ਨਸਰਾਲਾ ਸਮੇਤ ਕਈ ਹੋਰ ਹਾਜ਼ਰ ਸਨ।

Previous articleਹੁਸ਼ਿਆਰਪੁਰ ਜ਼ਿਲੇ•ੇ ਵਿੱਚ 70 ਆਏ ਪਾਜੇਟਿਵ ਮਰੀਜ, ਗਿਣਤੀ ਹੋਈ 4164 , 5 ਦੀ ਮੌਤ
Next articleआर.सी.एफ. में कृषि कानूनों के खिलाफ गरजे किसान, कर्मचारी व नौजवान