ਮੁੰਬਈ- ਵਿੱਤੀ ਸੰਕਟ ’ਚ ਫਸੇ ਯੈੱਸ ਬੈਂਕ ਦਾ ਮੰਨਣਾ ਹੈ ਕਿ ਅਗਲੇ ਵਿੱਤੀ ਵਰ੍ਹੇ 2020-21 ’ਚ ਉਸ ਦੀ ਡੁੱਬੇ ਕਰਜ਼ੇ (ਐੱਨਪੀਏ) ਦੀ ਸਮੱਸਿਆ ਕਾਇਮ ਰਹੇਗੀ, ਪਰ ਬੈਂਕ ਦੇ ਮਨੋਨੀਤ ਸੀਈਓ ਪ੍ਰਸ਼ਾਂਤ ਕੁਮਾਰ ਨੇ ਭਰੋਸਾ ਜ਼ਾਹਿਰ ਕੀਤਾ ਹੈ ਕਿ 10 ਹਜ਼ਾਰ ਕਰੋੜ ਦੇ ਪੂੰਜੀ ਨਿਵੇਸ਼ ਤੋਂ ਬਾਅਦ ਬੈਂਕ ਮੁੜ ਖੜ੍ਹਾ ਹੋ ਜਾਵੇਗਾ। ਡੁੱਬੇ ਕਰਜ਼ਿਆਂ ਦੇ ਦਬਾਅ ਕਾਰਨ ਯੈੱਸ ਬੈਂਕ ਨੂੰ ਚਾਲੂ ਵਿੱਤੀ ਵਰ੍ਹੇ ’ਚ ਦਸੰਬਰ ਦੀ ਤਿਮਾਹੀ ’ਚ 18,654 ਕਰੋੜ ਰੁਪਏ ਦਾ ਘਾਟਾ ਪਿਆ ਹੈ। ਇਹ ਨਿੱਜੀ ਖੇਤਰ ਦੇ ਕਿਸੇ ਬੈਂਕ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ। ਪ੍ਰਸ਼ਾਂਤ ਕੁਮਾਰ ਦਾ ਮੰਨਣਾ ਹੈ ਕਿ 10 ਹਜ਼ਾਰ ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਤੇ ਇੱਕ ਹਜ਼ਾਰ ਤੋਂ ਵੱਧ ਬ੍ਰਾਂਚਾਂ ਅਤੇ ਗਾਹਕਾਂ ਦੇ ਮਜ਼ਬੂਤ ਆਧਾਰ ਕਾਰਨ ਯੈੱਸ ਬੈਂਕ ਚਲਦੀ ਹਾਲਤ ’ਚ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਬੈਂਕ ਨਾ ਸਿਰਫ਼ ਆਪਣੀਆਂ ਜਾਇਦਾਦਾਂ ਵਸੂਲ ਸਕੇਗਾ ਬਲਕਿ ਦੇਣਦਾਰੀਆਂ ਦਾ ਭੁਗਤਾਨ ਵੀ ਕਰ ਸਕੇਗਾ। ਪ੍ਰਸ਼ਾਂਤ ਕੁਮਾਰ ਨੂੰ ਰਿਜ਼ਰਵ ਬੈਂਕ ਨੇ ਯੈੱਸ ਬੈਂਕ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਉਹ ਬੈਂਕ ’ਤੇ ਲਗਾਈ ਗਈ ਰੋਕ ਖਤਮ ਹੋਣ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਸੀਈਓ ਦਾ ਅਹੁਦਾ ਸੰਭਾਲਣਗੇ।
INDIA ਨਵੇਂ ਵਿੱਤੀ ਵਰ੍ਹੇ ’ਚ ਵੀ ਬਣੀ ਰਹੇਗੀ ਡੁੱਬੇ ਕਰਜ਼ਿਆਂ ਦੀ ਸਮੱਸਿਆ: ਯੈੱਸ...