ਹਰ ਪਿੰਡ ਵਿੱਚ ਚਲਾਵਾਂਗੇ ਸਿਖਲਾਈ ਮੁਹਿੰਮ ਅਟਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਦੇ ਸਹਿਯੋਗ ਨਾਲ ਪਿੰਡ ਹੁਸੈਨਪੁਰ ਵਿਖੇ ਗਤਿਤ ਕੀਤੇ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਨੂੰ ਪੰਜਾਬ ਨੇਸ਼ਨਲ ਬੈਂਕ ਦੇ ਇੰਸਟੀਚਿਊਟ ਆਰ ਸੈਟੀ ਵਲੋ ਸਿਲਾਈ ਕਢਾਈ ਦੀ ਸਿਖਲਾਈ ਕਰਵਾਈ ਜਾ ਰਹੀ ਹੈ। ਚੱਲ ਰਹੇ ਇਸ ਸੈਂਟਰ ਦਾ ਦੌਰਾ ਨਵੇਂ ਆਰ ਸੈਟੀ ਡਾਇਰੈਕਟਰ ਲਾਭ ਕੁਮਾਰ ਗੋਇਲ ਨੇ ਕੀਤਾ ਜਿਥੇ ਉਨ੍ਹਾਂ ਦਾ ਸੁਆਗਤ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਗੁਲਦਸਤਾ ਦੇ ਕੇ ਕੀਤਾ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਅਤੇ ਔਰਤਾਂ ਨਾਲ ਜਾਣ ਪਛਾਣ ਕਰਵਾਈ।
ਸਿਲਾਈ ਸੈਂਟਰ ਵਿੱਚ ਸ਼ਾਮਲ ਔਰਤਾਂ ਨੂੰ ਸੰਬੋਧਨ ਕਰਦਿਆਂ ਆਰ ਸੈਟੀ ਡਾਇਰੈਕਟਰ ਲਾਭ ਕੁਮਾਰ ਗੋਇਲ ਨੇ ਕਿਹਾ ਕਿ ਆਰ ਸੈਟੀ ਦਾ ਮੁੱਖ ਉਦੇਸ਼ ਪਿੰਡਾਂ ਦੀਆਂ ਘਰੇਲੂ ਔਰਤਾਂ ਨੂੰ ਅਜਿਹੇ ਕੰਮਾਂ ਦੀ ਸਿਖਲਾਈ ਕਰਵਾ ਕੇ ਬੈਂਕਾਂ ਤੋਂ ਛੋਟੇ ਕਰਜ਼ੇ ਦਿਵਾ ਕੇ ਪੈਰਾਂ ਤੇ ਖੜ੍ਹੇ ਕਰਨਾ ਹੈ। ਉਨਾਂ ਕਿਹਾ ਕਿ ਆਰ ਸੈਟੀ ਤੋਂ ਸਿਖਲਾਈ ਪ੍ਰਾਪਤ ਕਰਕੇ ਬਹੁਤ ਵੱਡੀ ਗਿਣਤੀ ਵਿਚ ਲੜਕੇ ਅਤੇ ਲੜਕੀਆਂ ਰੋਜ਼ੀ ਰੋਟੀ ਕਮਾਉਣ ਵਾਲੇ ਬਣੇ ਹਨ। ਗਰੁੱਪਾਂ ਮੈਂਬਰਾਂ ਨੂੰ ਉਨਾਂ ਕਿਹਾ ਕਿ ਬੈਂਕਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਧਿਆਨ ਵਿੱਚ ਲਿਆਉਣ।
ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮਕਸਦ ਹਰ ਪਿੰਡ ਵਿੱਚ ਇਸ ਤਰ੍ਹਾਂ ਦੇ ਗਰੁੱਪ ਬਣਾ ਕੇ ਪਿੰਡਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਮਜਬੂਤ ਕੀਤਾ ਜਾਵੇ। ਇਸ ਮੌਕੇ ਤੇ ਸੰਸਥਾ ਦੇ ਬੁਲਾਰੇ ਮਨੀਸ਼ ਕੁਮਾਰ, ਮੈਡਮ ਅਲਕਾ, ਮੈਡਮ ਪ੍ਰੀਆ, ਪੈਗ਼ਾਮ ਸਵੈ ਸਹਾਇਤਾ ਗਰੁੱਪ ਦੀ ਪ੍ਰਧਾਨ ਮਾਂਗਰੇਟ ਉੱਜਵਲ ਸਵੈ ਸਹਾਈ ਗਰੁੱਪ ਦੀ ਪ੍ਰਧਾਨ ਸੁਰਜੀਤ ਕੌਰ , ਹਰਪਾਲ ਸਿੰਘ ਦੇਸਲ, ਅਰੁਨ ਅਟਵਾਲ ਪਰਮਜੀਤ ਸਿੰਘ ਆਦਿ ਹਾਜ਼ਰ ਸਨ।