(ਸਮਾਜ ਵੀਕਲੀ)
ਆਓ ਦੋਸਤੋ ਨਵੀਂ ਸ਼ੁਰੂਆਤ ਕਰਦੇ ਹਾਂ,
ਨਵੇਂ ਖੰਭਾਂ ਨਾਲ ਨਵੀਂ ਉਡਾਨ ਭਰਦੇ ਹਾਂ।
ਆਓ ਮਿਟਾਈਏ ਮਜੵਬਾਂ ਦੀ ਦੀਵਾਰ ਨੂੰ,
ਸਾਂਝਾ ਸਭ ਲਈ ਸੰਸਾਰ ਕਰਦੇ ਹਾਂ।
ਆਓ ਅੱਗ ਲਾਉਣ ਵਾਲੀ ਛੁੱਟੀਏ ਮਿਸਾਲ ਨੂੰ,
ਉਜੜਿਆਂ ਘਰਾਂ ਨੂੰ ਆਬਾਦ ਕਰਦੇ ਹਾਂ।
ਆਓ ਸੁੱਟ ਦੇਈਏ ਚੁੱਕੇ ਹਥਿਆਰ ਨੂੰ,
ਸ਼ਾਂਤੀ ਦੇ ਨਾਲ ਕੋਈ ਵਿਚਾਰ ਕਰਦੇ ਹਾਂ।
ਆਓ ਖਤਮ ਕਰੀਏ ਗੋਰੇ-ਕਾਲਿਆਂ ਦੇ ਭੇਦ ਨੂੰ,
ਨਜ਼ਰ ਤੇ ਨਜ਼ਰੀਆ ਇਕਸਾਰ ਕਰਦੇ ਹਾਂ।
ਆਓ ਤੋੜ ਦੇਈਏ ਗਰੀਬੀ ਦੀ ਲਕੀਰ ਨੂੰ,
ਵੱਡਾ-ਛੋਟਾ ਸਭ ਇਕਸਾਰ ਕਰਦੇ ਹਾਂ।
ਆਓ ਤੋੜ ਦੇਈਏ ਲਾਲਚ ਹੰਕਾਰ ਨੂੰ,
ਦਿਆ ਦਿਲੀ ਵਾਲਾ ਵਿਵਹਾਰ ਕਰਦੇ ਹਾਂ।
ਆਓ ਬੰਦ ਕਰੀਏ ਨਸ਼ੇ ਦੇ ਕਾਰੋਬਾਰ ਨੂੰ,
ਚੰਗੇ ਅਮਲਾ ਤੇ ਕੋਈ ਵਿਚਾਰ ਕਰਦੇ ਹਾਂ।
ਆਓ ਠੱਲ ਪਾਈਏ ਠੱਗ,ਚੋਰ ਤੇ ਗ਼ਦਾਰ ਨੂੰ,
ਬਾਬੇ ਨਾਨਕ ਵਾਲਾ ਕੋਈ ਵਪਾਰ ਕਰਦੇ ਹਾਂ।
‘ਸੰਦੀਪ’ ਨੂੰ ਵੀ ਆਖੀਏ ਸੱਚਿਆਂ ਦਾ ਪੱਖ ਲੈਣ ਨੂੰ,
ਝੂਠਿਆਂ ਦਾ ਪੱਤਾ ਆਪਾ ਸਾਫ਼ ਕਰਦੇ ਹਾਂ।
ਆਓ ਆਪਾ ਨਵੀਂ ਸ਼ੁਰੂਆਤ ਕਰਦੇ ਹਾਂ,
ਨਵੇਂ ਦਿਨ ਅਤੇ ਨਵੀਂ ਰਾਤ ਕਰਦੇ ਹਾਂ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :- 9815321017