“ਮਤਲਬੀ ਦੁਨੀਆਂ”

ਸੰਦੀਪ ਸਿੰਘ ਬਖੋਪੀਰ

(ਸਮਾਜ ਵੀਕਲੀ)

ਇਹ ਦੁਨੀਆਂ ਬੇਲੀ ਮਤਲਬ ਦੀ,ਇਹਦੇ ਲਈ ਸਭ ਕੁਝ ਪੈਸਾ ਹੈ।
ਇਹ ਦੋਵੇਂ ਹੱਥੀਂ ਲੁੱਟਦੀ ਏ, ਕੰਮਕਾਰ ਹੀ ਇਸਦਾ ਐਸਾ ਏ,
ਇਹ ਦਿਆ,ਖਿਮਾ ਨੂੰ ਜਾਣੇ ਨਾ, ਇਹਦੇ ਲਈ ਵੱਡਾ ਪੈਸਾ ਹੈ।
ਇਹ ਰਿਸ਼ਤੇ-ਨਾਤੇ ਭੁੱਲ ਜਾਂਦੀ, ਝੱਟ ਪੈਸੇ ਉੱਤੇ ਡੁੱਲ ਜਾਂਦੀ,
ਇਹਦੇ ਲਈ ਇੱਜ਼ਤਾਂ ਕੁਝ ਵੀ ਨਹੀਂ, ਇਹਦੇ ਲਈ ਸਹੁਰਤ ਪੈਸਾ ਹੈ।
ਇਹ ਕਦਮ’-ਕਦਮ ਤੇ ਮੁੱਕਰ ਦੀ, ਇਹਨੂੰ ਕਦਰ ਕੀ ਨਿੱਕੜ-ਛੁੱਕੜ ਦੀ,
ਇਹ ਜੋ ਵੀ ਮਿਲਦਾ ਲੁੱਟ ਲੈਦੀਂ, ਇਹਦੀ ਨੀਅਤ ਚੁ ਵਸਿਆ ਪੈਸਾ ਹੈ।
ਇਹ ਸਾਂਝੀ ਨਹੀਂ ਪਿਆਰਾ ਦੀ, ਇਹਨੂੰ ਕਦਰ ਨਹੀਂ ਸੱਚਿਆ ਯਾਰਾਂ ਦੀ,
ਮਤਲਬ ਦੇ ਰਿਸ਼ਤੇ ਨਾਤੇ  ਨੇ, ਇਹਨੇ ਖੱਟਣਾ ਵੱਟਣਾ ਪੈਸਾ ਹੈ।
ਇਹ ਮਿਲਦੀ ਏ ਹਥਿਆਉਣ ਲਈ, ਕੁਝ ਖੱਟਣ-ਵੱਟਣ ਪਾਉਣ ਲਈ,
ਲਾਲਚਾ ਨੇ ਅੰਨੀਂ ਕੀਤੀ ਏ, ਕੁਝ ਦਿਖਣ ਨਾ ਦਿੰਦਾ ਪੈਸਾ ਹੈ।
ਇਹਦੀਆਂ ਝੂਠੀਆਂ ਗੱਲਾਂ ਬਾਤਾ ਨੇ, ਸਭ ਝੂਠ ਦੀਆਂ ਸੌਗਾਤਾਂ ਨੇ,
ਇਹ ਅਪਣਾ ਮਤਲਬ ਕੱਢਦੀ ਏ, ਦੋਵੇ ਹੱਥੀਂ ਵੱਟਦੀ ਪੈਸਾ ਹੈ।
ਇਹ ਰੰਗ ਬਦਲ ਕੇ ਲੁੱਟਦੀ ਏ, ਨਿੱਤ ਜਾਲ ਨਵੇਂ ਕੋਈ ਛੁੱਟਦੀ ਏ,
ਇਹ ਗੱਲਾਂ ਦੇ ਨਾਲ ਮੋਹ ਲੈਂਦੀਂ, ਮੋਹ ਕੇ ਤਾਂ ਲੁੱਟਣਾ ਪੈਸਾ ਹੈ।
ਇਹ ਹੱਥ ਕੰਡੇ ਅਪਣਾਉਂਦੀ ਏ, ਜੋ ਚੱਲੇ ਦਾਅ ਚਲਾਉਂਦੀ ਏ,
ਨਿੱਤ ਮੁਰਗਾ ਨਵਾਂ ਫਸਾਉਂਦੀ ਏ,ਜਿਸਦੇ ਕੋਲ ਮੋਟਾ ਪੈਸਾ ਹੈ।
 ਇਹ ਵੱਡਿਆਂ ਨੂੰ ਵਡਿਆਉਂਦੀ ਏ, ਮਾੜੇ ਨੂੰ ਮੂੰ ਨਾ ਲਾਉਂਦੀ ਏ,
ਇਹ ਉਹਨਾਂ ਦੀ ਹੀ ਬੇਲੀ ਹੈ, ਜਿਨਾਂ ਕੋਲ ਚੰਗਾ ਪੈਸਾ ਹੈ।
ਇਹ ਗੱਡੀਆਂ ਵੱਡੀਆਂ ਵੇਖਦੀ ਏ, ਪੈਸੇ ਨੂੰ ਮੱਥਾ ਟੇਕਦੀ ਏ,
ਇਹ ਦੁਨੀਆਂ ਚਮੜੀ-ਦਮੜੀ ਦੀ, ਇਹਨੂੰ ਨਜ਼ਰ ਹੀ ਆਉਂਦਾ ਪੈਸਾ ਹੈ।
“ਸੰਦੀਪ” ਤੂੰ ਸ਼ੈਅ ਕੀ ਇੰਨਾਂ ਲਈ, ਤੂੰ ਤਾਂ ਐਸਾ-ਵੈਸ਼ਾ ਏ,
ਇਹ ਮੀਤ ਤੇਰੀ ਵੀ ਹੋ ਜਾਂਦੀ, ਤੇਰੇ ਜ਼ੇਬ ਅਜੇ ਨਾ ਪੈਸਾ ਹੈ ।
              ਸੰਦੀਪ ਸਿੰਘ ‘ਬਖੋਪੀਰ’
          ਸਪੰਰਕ :-9815321017
Attachments area
Previous articleਨਵੀਂ ਸ਼ੁਰੂਆਤ
Next article“ਦਸਵੰਧ”