ਨਵੀਂ ਨੀਤੀ ਨਾਲ ਸੁਨੇਹਿਆਂ ਦੀ ਨਿੱਜਤਾ ਪ੍ਰਭਾਵਿਤ ਨਹੀਂ ਹੋਵੇਗੀ: ਵੱਟਸਐਪ

ਨਵੀਂ ਦਿੱਲੀ (ਸਮਾਜ ਵੀਕਲੀ) :  ਵੱਟਸਐਪ ਨੇ ਅੱਜ ਕਿਹਾ ਕਿ ਉਸ ਵੱਲੋਂ ਆਪਣੀ ਨੀਤੀ ’ਚ ਕੀਤੀ ਗਈ ਨਵੀਂ ਤਬਦੀਲੀ ਨਾਲ ਸੁਨੇਹਿਆਂ ਦੀ ਨਿੱਜਤਾ ਪ੍ਰਭਾਵਿਤ ਨਹੀਂ ਹੁੰਦੀ ਤੇ ਇਸ ਨਾਲ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਨੇ ਖਪਤਕਾਰਾਂ ਦੇ ਡੇਟਾ ਦੀ ਸੁਰੱਖਿਆ ਬਾਰੇ ਉਨ੍ਹਾਂ ਦੇ ਖਦਸ਼ੇ ਦੂਰ ਕਰਨ ਦੀ ਕੋਸ਼ਿਸ਼ ਕੀਤੀ।

ਵੱਟਸਐਪ ਨੇ ਕਿਹਾ ਕਿ ਉਹ ਇਸ਼ਤਿਹਾਰਬਾਜ਼ੀ ਦੇ ਮਕਸਦ ਲਈ ਖਪਤਕਾਰਾਂ ਦੀ ਸੰਪਰਕ ਸੂਚੀ ਜਾਂ ਸਮੂਹਾਂ ਦਾ ਡੇਟਾ ਫੇਸਬੁੱਕ ਨਾਲ ਸਾਂਝਾ ਨਹੀਂ ਕਰਦੀ ਅਤੇ ਵੱਟਸਐਪ ਜਾਂ ਫੇਸਬੁੱਕ ਨਾ ਤਾਂ ਵੱਟਸਐਪ ’ਤੇ ਖਪਤਕਾਰਾਂ ਦੇ ਸੁਨੇਹੇ ਪੜ੍ਹ ਸਕਦੇ ਹਨ ਤੇ ਨਾ ਹੀ ਕਾਲ ਸੁਣ ਸਕਦੇ ਹਨ। ਵੱਟਸਐੱਪ ਨੇ ਕਿਹਾ, ‘ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਨੀਤੀ ’ਚ ਤਬਦੀਲੀ ਨਾਲ ਕਿਸੇ ਵੀ ਤਰ੍ਹਾਂ ਦੇ ਦੋਸਤਾਂ ਜਾਂ ਪਰਿਵਾਰ ਨਾਲ ਤੁਹਾਡੇ ਸੁਨੇਹਿਆਂ ਦੀ ਨਿੱਜਤਾ ਪ੍ਰਭਾਵਿਤ ਨਹੀਂ ਹੋਵੇਗੀ।’

Previous articleਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਸਰਕਾਰ ਪੱਖੀ: ਕਿਸਾਨ ਆਗੂ
Next articleਸ੍ਰੀਪਦ ਨਾਇਕ ਦਾ ਹਾਲ ਪੁੱਛਣ ਲਈ ਹਸਪਤਾਲ ਪੁੱਜੇ ਰਾਜਨਾਥ ਸਿੰਘ