ਨਵਾਜ਼ ਸ਼ਰੀਫ ਨੂੰ ਇਲਾਜ ਲਈ ਅੱਜ ਲੰਡਨ ਲਿਜਾਇਆ ਜਾਵੇਗਾ

ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਇਲਾਜ ਲਈ ਐਤਵਾਰ ਨੂੰ ਲੰਡਨ ਲੈ ਕੇ ਜਾਣਗੇ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਸਿਹਤ ਵਿੱਚ ਨਿਘਾਰ ਨਿਰੰਤਰ ਜਾਰੀ ਹੈ। ਨਵਾਜ਼ ਸ਼ਰੀਫ ਦੀ ਧੀ ਮਰੀਅਮ ਸ਼ਰੀਫ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਇਲਾਜ ਲਈ ਲੰਡਨ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਸ਼ਰੀਫ ਦੇ ਇਲਾਜ ਲਈ ਹਿਲੇਰੀ ਸਟਰੀਟ ਕਲੀਨਿਕ ਵਿੱਚ ਪ੍ਰਬੰਧ ਕੀਤੇ ਗਏ ਹਨ। ਦੋਵੇਂ ਭਰਾ ਐਤਵਾਰ ਨੂੰ ਲੰਡਨ ਰਵਾਨਾ ਹੋਣਗੇ। ਸ਼ਰੀਫ ਪਰਿਵਾਰ ਨੇ ਇਲਾਜ ਲਈ ਨਿਊਯਾਰਕ ਵਿੱਚ ਵੀ ਇੱਕ ਡਾਕਟਰ ਨਾਲ ਸੰਪਰਕ ਸਾਧਿਆ ਹੈ।

Previous articleਗੁਰਦੁਆਰਾ ਡੇਰਾ ਬਾਬਾ ਨਾਨਕ ਦਾ ਲਾਂਘਾ ਵੀ ਖੋਲ੍ਹਿਆ ਜਾਵੇ: ਜਥੇਦਾਰ
Next articleਅਯੁੱਧਿਆ: ਨਜ਼ਰਸਾਨੀ ਪਟੀਸ਼ਨ ਬਾਰੇ ਮੁਸਲਿਮ ਧਿਰ ਸ਼ਸ਼ੋਪੰਜ ’ਚ