ਨਬਾਰਡ ਦੀ ਸਹਾਇਤਾ ਨਾਲ ਪਿੰਡਾਂ ਦੀਆਂ ਔਰਤਾਂ ਸਾਖਰ ਅਤੇ ਕਾਰਜਸ਼ੀਲ ਹੋ ਰਹੀਆਂ ਹਨ – ਹੰਸ

ਫੋਟੋ ਕੈਪਸਨ: ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਦਲਿਤ ਆਗੂ ਚਰਨਜੀਤ ਹੰਸ ਅਤੇ ਐਮ.ਸੀ ਸ਼ਮਾ ਹੰਸ ਦੇ ਸਨਮਾਨ ਦੀਆਂ ਤਸਵੀਰਾ ।

ਸੋਸਾਇਟੀ ਦੇ ਕੰਮ ਬਾਬਾ ਸਾਹਿਬ ਦੇ ਸੁਪਨੇ ਨੂੰ ਸਮਰਪਿਤ – ਅਟਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ “ਨਬਾਰਡ ” ਦੇ ਸਹਿਯੋਗ ਨਾਲ ਕਪੂਰਥਲਾ ਦੇ ਨਜਦੀਕੀ ਪਿੰਡ ਮਾਧੋ ਝੰਡਾ ਪਿੰਡ ਵਿੱਚ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ 15 ਦਿਨਾਂ ਐਮ.ਈ. ਡੀ.ਪੀ.ਸਿਖਲਾਈ ਕੋਰਸ ਆਰੰਭ ਕਰਵਾਇਆ ਗਿਆ ਜਿਸ ਵਿੱਚ ਡਾ. ਭੀਮ ਸਵੈ ਸਹਾਈ ਗਰੁੱਪ ਅਤੇ ਡਾਇਮੰਡ ਸਵੈ ਸਹਾਈ ਦੀਆਂ 30 ਮੈਂਬਰਨ ਨੂੰ ਕਰਵਾਏ ਜਾ ਰਹੇ ਸਿਖਲਾਈ ਕੋਰਸ ਵਿੱਚ ਸਿੱਖਆਰਥੀਆਂ ਨੂੰ ਸਧਰਾਨ ਤੇ ਡਿਜਾਈਨਦਾਰ ਸੂਟਾਂ ਦੀ ਸਿਖਲਾਈ ਕਰਵਾਈ ਜਾ ਰਹੀ ਹੈ। ਇਸ ਕੈਂਪ ਵਿੱਚ ਦਲਿਤ ਆਗੂ ਚਰਨਜੀਤ ਹੰਸ ਅਤੇ ਐਮ.ਸੀ ਕਪੂਰਥਲਾ ਸ਼ਮਾ ਹੰਸ ਬਤੌਰ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰ ਹੋਏ। ਸੰਸਥਾ ਵੱਲੋਂ ਮਹਿਮਾਨਾਂ ਦਾ ਸਵਾਗਤ ਗੁਲਦਸਤੇ ਭੇਟ ਕਰਕੇ ਕੀਤਾ ਗਿਆ।

ਇਸ ਮੌਕੇ ਤੇ ਬੋਲਦਿਆਂ ਦਲਿਤ ਆਗੂ ਚਰਨਜੀਤ ਹੰਸ ਨੇ ਕਿਹਾ ਕਿ ਨਬਾਰਡ ਦੀ ਸਹਾੲਿਤਾ ਨਾਲ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਪਿੰਡਾਂ ਵਿੱਚ ਕਰਵਾਏ ਜਾ ਰਹੇ ਕਾਰਜ ਚੰਗੇ ਸਿੱਟੇ ਸਾਹਮਣੇ ਲੈ ਕੇ ਆ ਰਹੇ ਹਨ। ਸਹਾਈ ਗਰੁੱਪ ਅਤੇ ਜਾਇੰਟ ਲਾਇਬਿਲਟੀ ਗਰੁੱਪਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਦੇ ਲੋਕ ਸਾਖਰ ਅਤੇ ਕਾਰਜਸ਼ੀਲ ਹੋਣ ਲੱਗੇ ਹਨ। ਐਮ.ਸੀ ਸ਼ਮਾ ਹੰਸ ਨੇ ਕਿਹਾ ਕਿ ਸੰਸਥਾ ਵੱਲੋਂ ਪਿੰਡਾਂ ਦੀਆਂ ਗਰੀਬ,ਅਨਪੜ੍ਹ, ਜ਼ਮੀਨ ਰਹਿਤ,ਘਰੇਲੂ ਔਰਤਾਂ ਨੂੰ ਕਾਰਜ ਕੁਸ਼ਲ ਕਰਨ ਲਈ ਸਵੈ ਸਹਾਈ ਗਰੁੱਪ ਅਤੇ ਜਾਇੰਟ ਲਾਇਬਿਲਟੀ ਗਰੁੱਪਾਂ ਦੀ ਮੁਹਿੰਮ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਤੇ ਬੋਲਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਸੋਸਾਇਟੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ਼ ਰਹੇਗੀ । ਸਟੇਜ ਸੰਚਾਲਨ ਰਿਤਿਕਾ ਅਤੇ ਨਿਕਿਤਾ ਅਟਵਾਲ ਨੇ ਬਾਖੂਬੀ ਨਿਭਾਇਆ।

Previous articleਰੇਲਵੇ ਵਿੱਚੋਂ ਸੇਵਾਮੁਕਤ ਹੋਣ ਤੇ ਜਸਵੰਤ ਸਿੰਘ ਭੁੰਬਲੀ ਸਨਮਾਨਤ
Next articleरेल कोच फैक्ट्री, ने किया रिकॉर्ड कोच उत्पादन