ਨਜ਼ਰ ਦਾ ਆਪਰੇਸ਼ਨ ਹੋ ਸਕਦਾ ਹੈ, ਪਰ ਨਜ਼ਰੀਏ ਦਾ ਨਹੀਂ

ਨਮਨਪ੍ਰੀਤ ਕੌਰ

(ਸਾਮਜ ਵੀਕਲੀ)

ਇੱਕ ਵਾਰ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਆਪਣੀ ਦੂਸਰੀ ਜਮਾਤ ਦੇ ਬੱਚਿਆਂ ਕੋਲ ਜਾਂਦਾ ਹੈ। ਸਵੇਰ ਦਾ ਸਮਾਂ ਹੈ, ਬੱਚੇ ਜਮਾਤ ਵਿਚ ਰੌਣਕ ਲਗਾਈ ਬੈਠੇ ਹਨ। ਇੱਕ ਬੱਚੇ ਦੇ ਹੱਥ ਵਿੱਚ ਦੋ ਸੇਬ ਹਨ।ਅਧਿਆਪਕ ਉਸ ਬੱਚੇ ਦੀ ਪਰਖ ਲਈ ਉਸਤੋਂ ਇੱਕ ਸੇਬ ਮੰਗਦਾ ਹੈ। ਇਹ ਸੁਣ ਕੇ ਉਹ ਬੱਚਾ ਦੋਨੋਂ ਸੇਬ ਖਾਣ ਲੱਗਦਾ ਹੈ। ਸਾਨੂੰ ਇਉਂ ਲੱਗਦਾ ਹੈ ਕਿ ਬੱਚਾ ਲਾਲਚੀ ਹੈ,ਪਰ ਨਹੀਂ।

ਉਹ ਬੱਚਾ ਉਹਨਾਂ ਵਿਚੋਂ ਇੱਕ ਸੇਬ ਆਪਣੇ ਅਧਿਆਪਕ ਨੂੰ ਦਿੰਦਾ ਹੈ ਅਤੇ ਕਹਿੰਦਾ ਹੈ,”ਸਰ, ਇਹ ਵਾਲ਼ਾ ਸੇਬ ਦੂਸਰੇ ਸੇਬ ਨਾਲੋਂ ਜ਼ਿਆਦਾ ਸਵਾਦ ਹੈ, ਇਹ ਤੁਸੀਂ ਖਾ ਲਵੋ ਤੇ ਦੂਸਰਾ ਮੈਂ ਖਾ ਲੈਂਦਾ ਹਾਂ।”ਇਹ ਸੁਣ ਅਧਿਆਪਕ ਉਸ ਬੱਚੇ ਦੇ ਸਿਰ ‘ਤੇ ਹੱਥ ਰੱਖਦਾ ਹੈ ਅਤੇ ਕਹਿੰਦਾ ਹੈ ਕਿ ਸਿਆਣੇ ਠੀਕ ਹੀ ਕਹਿੰਦੇ ਹਨ, “ਨਜ਼ਰ ਦਾ ਆਪਰੇਸ਼ਨ ਤਾਂ ਹੋ ਸਕਦਾ ਹੈ ਪਰ ਨਜ਼ਰੀਏ ਦਾ ਨਹੀਂ।”

ਨਮਨਪ੍ਰੀਤ ਕੌਰ
ਬੀ.ਏ.ਭਾਗ ਦੂਜਾ
ਸਰਕਾਰੀ ਕਾਲਜ ਮਲੇਰਕੋਟਲਾ
ਪਿੰਡ ਕਿਸ਼ਨਪੁਰਾ

Previous articleਅਹਿਸਾਸ
Next articleਨਗਰ ਚੋਣਾਂ ਦੇ ਕਿਉਂ ਨਾ ਪਿਆ ਕਿਸਾਨੀ ਸੰਘਰਸ਼ ਦਾ ਅਸਰ