ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮੈਨੇਜਿੰਗ ਕਮੇਟੀ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਧੁੱਗਾ ਨੇੜੇ ਨੈਣੋਵਾਲ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮੁੱਖ ਸੇਵਾਦਾਰ ਸੰਤ ਸਤਰੰਜਨ ਸਿੰਘ ਜੀ ਧੁੱਗਿਆਂ ਵਾਲਿਆਂ ਦੀ ਦੇਖ ਰੇਖ ਹੇਠ ਸਲਾਨਾ ਗੁਰਮਤਿ ਸਮਾਗਮ 3 ਫਰਵਰੀ ਦਿਨ ਬੁੱਧਵਾਰ ਨੂੰ ਸ਼ਰਧਾ ਤੇ ਧੂਮਧਾਨ ਨਾਲ ਕਰਵਾਇਆ ਜਾਵੇਗਾ।
ਇਸ ਸਬੰਧੀ ਬਾਬਾ ਸਤਰੰਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਲਾਨਾ ਸਮਾਗਮ ਹਰ ਸਾਲ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ, ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ, ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਪੁਰਬ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਰਕੇ ਕਰਵਾਇਆ ਜਾਂਦਾ ਹੈ।
1 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿੰਨ੍ਹਾਂ ਦੇ ਭੋਗ 3 ਫਰਵਰੀ ਨੂੰ ਪਾਏ ਜਾਣਗੇ ਉਪਰੰਤ ਕੀਰਤਨ ਦੀਵਾਨ ਸਜੇਗਾ, ਜਿਸ ਵਿਚ ਭਾਈ ਜਸਪਿੰਦਰ ਸਿੰਘ ਬਡਿਆਲਾ, ਬੀਬੀ ਅਮਨਦੀਪ ਕੌਰ ਖਾਲਸਾ ਨਕੋਦਰ, ਭਾਈ ਪਰਵਿੰਦਰ ਸਿੰਘ ਮਾਨ ਹਜੂਰੀ ਰਾਗੀ ਗੁਰੂਘਰ ਧੁੱਗਾ ਸਿੱਖ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਣਗੇ।