ਅਧਿਆਪਕ ਦਲ ਦੀ ਹੋਈ ਅਹਿਮ ਮੀਟਿੰਗ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਅਹਿਮ ਬੈਠਕ ਜ਼ਿਲਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ, ਸਰਪ੍ਰਸਤ ਹਰਮੇਸ਼ ਲਾਲ ਚਿੱਟੀ ,ਰਾਜੇਸ਼ ਜੌਲੀ ਤੇ ਭਜਨ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਤੋਂ ਮੰਗ ਕੀਤੀ ਗਈ ਕਿ ਰੋਜ਼ਾਨਾ ਪੈ ਰਹੀ ਧੁੰਦ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਪਹਿਲਾਂ ਵਾਲਾ ਹੀ ਰੱਖਿਆ ਜਾਵੇ। ਕਿਉਂਕਿ ਇਸ ਸਮੇਂ ਜਿੰਨੀ ਧੁੰਦ ਪੈ ਰਹੀ ਉਸ ਦੌਰਾਨ ਕੋਈ ਵੀ ਮਾੜੀ ਘਟਨਾ ਵਾਪਰ ਸਕਦੀ ਹੈ।
ਇਸ ਮੌਕੇ ਰਮੇਸ਼ ਕੁਮਾਰ ਭੇਟਾਂ ,ਗੁਰਮੀਤ ਸਿੰਘ ਖਾਲਸਾ, ਲੈਕਚਰਾਰ ਵਿਕਾਸ ਭੰਬੀ , ਰਾਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ ,ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਗਾਂ ਵਾਲਾ ,ਰਣਜੀਤ ਸਿੰਘ ਮੋਠਾਂਵਾਲਾ, ਸੁਰਜੀਤ ਸਿੰਘ ਲਖਨਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਵਿਜੇ ਕੁਮਾਰ ਭਵਾਨੀਪੁਰ, ਜਗਜੀਤ ਸਿੰਘ ਮਿਰਜਾਪੁਰ,ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ ,ਅਸ਼ੀਸ਼ ਸ਼ਰਮਾ, ਭਾਗ ਸਿੰਘ, ਰਜੇਸ਼ ਸ਼ਰਮਾ,ਵਿਕਾਸ ਧਵਨ, ਰੇਸ਼ਮ ਸਿੰਘ ਰਾਮਪੁਰੀ, ਕੁਲਵੀਰ ਸਿੰਘ ਕਾਲੀ, ਡਾ ਅਰਵਿੰਦਰ ਭਰੋਥ, ਵਸਨਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਂਗਾ, ਸੁਖਵੀਰ ਸਿੰਘ ਮਨਜੀਤ ਸਿੰਘ ਥਿੰਦ ਆਦਿ ਹਾਜ਼ਰ ਸਨ।