ਸ਼ਾਮਚੁਰਾਸੀ (ਚੁੰਬਰ) – ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਸਬੰਧ ਵਿਚ ਵਿਸਾਲ ਜਾਗ੍ਰਿਤੀ ਚੇਤਨਾ ਮਾਰਚ 5 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ, ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨੌਜਵਾਨ ਸਭਾ ਪਿੰਡ ਧੁਦਿਆਲ ਵਲੋਂ ਇਲਾਕੇ ਦੀਆਂ ਵੱਖ-ਵੱਖ ਸ਼੍ਰੀ ਗੁਰੂ ਰਵਿਦਾਸ ਸਭਾਵਾਂ, ਡਾ. ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕ ਸਭਾਵਾਂ ਦੇ ਸਹਿਯੋਗ ਨਾਲ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਕੱਢਿਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਚੇਤਨਾ ਮਾਰਚ ਨੂੰ ਬਸਪਾ ਆਗੂ ਬਲਵਿੰਦਰ ਅੰਬੇਡਕਰੀ ਝੰਡੀ ਦੇ ਕੇ ਰਵਾਨਾ ਕਰਨਗੇ, ਜੋ ਕਿ ਪਿੰਡ ਧੁਦਿਆਲ ਤੋਂ ਸ਼ੁਰੂ ਹੋ ਕੇ ਕੌਹਜਾ, ਕੋਟਲਾ, ਸੰਧਮ, ਧਮੂਲੀ, ਇੱਟਾਂ ਬੱਧੀ, ਚੱਕ ਝੰਡੂ, ਲਾਹਦੜਾ, ਬਿਨਪਾਲਕੇ, ਭੋਗਪੁਰ ਤੋਂ ਆਦਮਪੁਰ ਹੁੰਦਾ ਹੋਇਆ ਆਸ ਪਾਸ ਦੇ ਪਿੰਡਾਂ ਵਿਚ ਆਪਣੀ ਹਾਜ਼ਰੀ ਲਗਾਉਂਦਾ ਵਾਪਿਸ ਪਿੰਡ ਧੁਦਿਆਲ ਸਮਾਪਤ ਹੋਵੇਗਾ।
INDIA ਧੁਦਿਆਲ ਵਲੋਂ ਵਿਸ਼ਾਲ ਜਾਗ੍ਰਿਤੀ ਚੇਤਨਾ ਮਾਰਚ 5 ਨੂੰ