ਧੁਦਿਆਲ ਦੀ ਸਪੋਰਟਸ ਕਲੱਬ ਨੂੰ ‘ਅਲਫ਼ਾ’ ਵਾਲਿਆਂ ਕੀਤੀਆਂ ਹਾਕੀਆਂ ਭੇਂਟ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਹਾਕੀ ਕਲੱਬ ਧੁਦਿਆਲ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਮੌਕੇ ਵਿਸ਼ਸ਼ ਪ੍ਰਸਿੱਧ ਹਾਕੀ ਕੰਪਨੀ ‘ਅਲਫ਼ਾ’ ਵਾਲਿਆਂ ਨੇ ਤਿੰਨ ਦਰਜਨ ਕਰੀਬ ਹਾਕੀਆਂ ਅਤੇ ਅਲਫ਼ਾ ਬਾਲ ਭੇਂਟ ਕੀਤੇ। ਇਸ ਮੌਕੇ ‘ਅਲਫਾ’ ਦੇ ਜਤਿਨ ਮਹਾਜਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੰਦਿਆਂ ਹੋਰ ਵੀ ਸਹਿਯੋਗ ਕਰਨ ਦੀ ਬਚਨਬੱਧਤਾ ਲਈ।

ਇਸ ਮੌਕੇ ਉਨ੍ਹਾਂ ਨਾਲ ਰਘਬੀਰ ਸਿੰਘ ਪਵਾਰ ਅਤੇ ਵਿੱਕੀ ਮਿੱਠਾਪੁਰ ਹਾਕੀ ਕੋਚ ਵੀ ਹਾਜ਼ਰ ਹੋਏ। ਇਸ ਮੌਕੇ ਪਿੰਡ ਦੇ ਟੀਮ ਦੇ ਸੀਨੀਅਰ ਖਿਡਾਰੀ ਸੁਖਵੀਰ ਸਿੰਘ ਹੁੰਦਲ , ਡਾ. ਜਸਬੀਰ ਸਿੰਘ ਅਤੇ ਕੁਲਦੀਪ ਸਿੰਘ ਚੰੁਬਰ ਨੇ ਉਕਤ ਮਹਿਮਾਨਾਂ ਦਾ ਇਸ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਖੇਡ ਗਰਾਊਂਡ ਦੀ ਜ਼ਮੀਨ ਮਾਲਕ ਸ਼੍ਰੀ ਨਿਤਿਨ ਭੰਡਾਰੀ ਜਲੰਧਰ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦਾ ਵੀ ਧੰਨਵਾਦ ਕੀਤਾ। ਜਿੰਨ੍ਹਾਂ ਨੇ ਪਿੰਡ ਦੇ ਖਿਡਾਰੀਆਂ ਨੂੰ ਉਕਤ ਜ਼ਮੀਨ ਵਿਚ ਗਰਾਊਂਡ ਬਣਾ ਕੇ ਹਾਕੀ ਖੇਡਣ ਦੀ ਇਜ਼ਾਜਤ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੀ ਭੰਡਾਰੀ ਦਾ ਪਰਿਵਾਰ ਸਪੋਰਟਸ ਖੇਤਰ ਨਾਲ ਪਿਛਲੇ ਲੰਬੇ ਸਮੇਂ ਕਰੀਬ ਤਿੰਨ ਪੀੜ੍ਹੀਆਂ ਤੋਂ ਜੁੜਿਆ ਆ ਰਿਹਾ ਹੈ।

ਇਸ ਮੌਕੇ ਪਿੰਡ ਦੇ ਨੰਬਰਦਾਰ ਆਰ ਪੀ ਸਿੰਘ, ਨੰਬਰਦਾਰ ਸੁਰਿੰਦਰ ਸਿੰਘ ਹੁੰਦਲ, ਸਾਬਕਾ ਮਾ. ਧਰਮ ਸਿੰਘ, ਏ ਐਸ ਆਈ ਬਲਵਿੰਦਰ ਸਿੰਘ, ਲੱਕੀ ਨਿੱਝਰ, ਪ੍ਰਗਟ ਚੁੰੁਬਰ, ਦਮਨ ਹੁੰਦਲ, ਕੈਪਟਨ ਹੁੰਦਲ, ਗੋਲਡੀ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ ਕਾਲਾ, ਰਾਣਾ ਹੁੰਦਲ, ਲੱਕੀ ਭਾਟੀਆ, ਸੱਤੂ ਹੁੰਦਲ, ਕਲਮ ਕੁਮਾਰ, ਉਂਕਾਰ ਰਾਣਾ, ਜਗਤਾਰ ਸਿੰਘ, ਦਵਿੰਦਰ ਦਾਰਾ, ਲੱਕੀ ਚੁੰਬਰ, ਸੁੱਖਾ ਪੇਂਟਰ, ਮਿ. ਬੈਂਸ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Previous articleबूलपुर में नौवीं पातशाही के 400 प्रकाश पर्व को समर्पित गुरमति समारोह करवाया
Next articleਗੁਰਦੁਆਰਾ ਸ਼ਹੀਦਾਂ ਧੁਦਿਆਲ ਵਿਖੇ ਦਸਮ ਪਿਤਾ ਦਾ ਆਗਮਨ ਪੁਰਬ ਮਨਾਇਆ