ਧੀ

ਮਨਦੀਪ ਕੌਰ ਦਰਾਜ
(ਸਮਾਜ ਵੀਕਲੀ)

ਲੇਖ ਨਿਬੰਧ ਜੋ ਮਰਜੀ ਪੜ੍ਹਲੋ,

ਸਭ ਦਾ ਹੈ ਇਹ ਵਿਚਾਰ,
ਓਏ ਲੋਕੋ ਧੀ ਨੂੰ ਵੀ ਤੁਸੀਂ ਕਰੋ ਪਿਆਰ।
ਉਹ ਵੀ ਤਾਂ ਰੱਬ ਦਾ ਜੀਅ ਹੈ,
ਦੋਸ਼ ਉਸਦਾ ਦੱਸੋ ਕੀ ਹੈ…?
ਦੇਖ ਲੈਣ ਦੋ ਉਸਨੂੰ ਇਹ ਰੰਗਲਾ ਸੰਸਾਰ,
ਓਏ ਲੋਕੋ ਧੀ ਨੂੰ ਵੀ ਤੁਸੀਂ ਕਰੋ ਪਿਆਰ।
ਗਲ਼ ਨਾਲ ਲਾਓ ਧੀ ਧਿਆਣੀ,
ਇਹ ਕਿਉਂ ਤੁਸੀਂ ਨਿਰਬਲ ਹੈ ਜਾਣੀ।
ਵਾਂਗ ਸੁਨੀਤਾ ਹੋ ਸਕਦੈ ਭਰੇ ਅੰਬਰ ਵਿੱਚ ਉਡਾਰ,
ਓਏ ਲੋਕੋ ਧੀ ਨੂੰ ਵੀ ਤੁਸੀਂ ਕਰੋ ਪਿਆਰ।
ਧੀਆਂ ਹਰ ਖੇਤਰ ਵਿੱਚ ਅੱਗੇ,
ਕੁੱਝ ਤਾਂ ਸੋਚੋ ਮਾਰਨ ਲੱਗੇ,
ਵਿੱਚ ਮਸ਼ੀਨਾਂ ਵੱਢਕੇ ਸੁੱਟਦੇ,
ਪੁੱਤਾਂ ਦੀ ਲੋਡ਼ ਅੱਗੇ ਕਿਉਂ ਝੁਕਦੇ,
ਧੀਆਂ ਤੇ ਕਿਉਂ ਕਰਦੇ ਰਹਿੰਦੇ ਅੱਤਿਆਚਾਰ,
ਓਏ ਲੋਕੋ ਧੀ ਨੂੰ ਵੀ ਤੁਸੀਂ  ਕਰੋ ਪਿਆਰ।
ਧੀ ਪੁੱਤਰ ਨਾਲ ਟੱਬਰ ਸਾਂਝਾ,
ਜਿਹਡ਼ਾ ਭਾਈ ਭੈਣ ਤੋਂ ਵਾਂਝਾ,
ਰੱਖਡ਼ੀ ਵਾਲੇ ਦਿਨ ਹੈ ਰੋਂਦਾ,
ਕਦੇ ਚੈਨ ਨਾਲ ਨਾ ਸੌਂਦਾ,
ਵਾਂਗ ਮਨਦੀਪ ਕਈ ਕਰਨ ਕਵਿਤਾ ਦਾ ਸ਼ਿੰਗਾਰ,
ਓਏ ਲੋਕੋ ਧੀ ਨੂੰ ਵੀ ਤੁਸੀਂ ਕਰੋ ਪਿਆਰ।
       ਮਨਦੀਪ ਕੌਰ ਦਰਾਜ
      9877567020
Previous articleਕਿਵੇਂ ਮਨਾਵਾਂ ਅੱਜ ਦੀਵਾਲੀ…..
Next article“ਦੀਵਾਲੀ….।”