(ਸਮਾਜ ਵੀਕਲੀ)
ਇੱਕ ਔਰਤ ਮਸਜਿਦ ਦੀ ਮੌਲਵੀ ਨਹੀਂ ਬਣ ਸਕਦੀ
ਇੱਕ ਔਰਤ ਮੰਦਰ ਦੀ ਮੁੱਖ ਪੁਜਾਰੀ ਵੀ ਨਹੀਂ ਬਣ ਸਕਦੀ
ਇੱਕ ਔਰਤ ਚਰਚ ਦੀ ਪਾਦਰੀ ਵੀ ਨਹੀਂ ਬਣ ਸਕਦੀ
ਇੱਕ ਔਰਤ ਦਰਬਾਰ ਸਾਹਿਬ ਦੀ ਗ੍ਰੰਥੀ , ਕੀਰਤਨ ਨਹੀ ਕਰ ਸਕਦੀ
ਪਰ ਅੱਜ ਦਾ ਵਿਗਿਆਨਿਕ ਨਵਾਂ ਯੁੱਗ 21 ਵੀ ਸਦੀ ਚ :——-
ਇੱਕ ਔਰਤ ਅਧਿਆਪਕ , ਸਾਹਿਤਕਾਰ , ਲੇਖਕ , ਡਾਕਟਰ ,ਪਾਇਲਟ , ਪ੍ਰੰਧਾਨਮੰਤਰੀ , ਰਾਸ਼ਟਰਪਤੀ , ਜੱਜ ਵਕੀਲ ਸਭ ਕੁਝ ਬਣ ਸਕਦੀ ਹੈ :—-
ਅੋਰਤਾ ਹੀ ਸਭ ਤੋ ਵੱਧ ਅੰਧਭਗਤੀ ਸ਼ਰਧਾ “ਧਰਮ ਦੇ ਬਿਜਨਸ “ ਨੂੰ ਘਰੋਂ ਦਾਨ ਪੁੰਨ ਤੇ ਮਰਦਾ ਨਾਲ਼ੋਂ ਵੱਧ ਖਰਚ ਕਰਦੀ ਹੈ ..
ਕੁਝ ਅੰਡਬਰੀ ਪਾਖੰਡੀ ਸਾਧਾ ਦੀ ਦੁਕਾਨਾਂ ਨਾਲ ਸੰਸਾਰ ਭਰਿਆ ਪਿਆਂ ਹੈ !
ਔਰਤਾ ਨੂੰ ਅੱਜ ਗਿਆਨ ਨਾਲ ਜੁੜ੍ਹ ਕੇ ਬਾਣੀ ਦੇ ਸਿਧਾਂਤਾਂ ਅਨੁਸਾਰ ਜ਼ਿੰਦਗੀ ਜਿਉਣੀ ਚਾਹੀਦੀ ਹੈ ਹਰੇਕ ਦੇਸ਼ ਦੇ ਵੱਡੇ ਵੱਡੇ ਅਹੁਦਿਆਂ ਲਈ ਕੰਮ ਕਰਨਾ ਚਾਹੀਦਾ !
ਹਰੇਕ ਧਰਮਾ ਦੀ ਚਲਦੀ ਦੁਕਾਨਾਂ ਬਿਜਨਸ ਬੰਦ ਵੀ ਔਰਤਾ ਹੀ ਕਰ ਸਕਦੀਆਂ ਹਨ ਜੇਕਰ ਉਹ ਮੌਲਵੀ , ਪੁਜਾਰੀ , ਪਾਦਰੀ , ਦਰਬਾਰ ਸਾਹਿਬ ਦੇ ਕੀਰਤਨੀਏ ਗ੍ਰੰਥੀਆਂ ਨੂੰ ਜਨਮ ਦੇ ਸਕਦੀ ਹੈ ਤਾਂ ਆਪ ਔਰਤ ਅਜਿਹੇ ਅਹੁਦੇ ਕਿਓਂ ਨਹੀਂ ਪ੍ਰਾਪਤ ਕਰ ਸਕਦੀ !
‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।
ਇਹ ਬਾਣੀ ਦੀ ਤੁਕ ਦਾ ਲੱਖਾ ਕਰੋੜਾਂ ਲੋਕ ਉਦਾਹਰਣਾ ਦਿੰਦੇ ਨਹੀਂ ਥੱਕਦੇ !
ਔਰਤਾ ਨੂੰ 21 ਵੀ ਸਦੀ ਚ ਧਾਰਮਿਕ ਪਦਵੀ ਦੀ ਕੋਈ ਲੋੜ ਵੀ ਨਹੀਂ ਰਹੀ …
ਇਸੇ ਲਈ ਸਮਾਜ ਨਾਸਤਿਕ ਬਣ ਰਿਹਾ ਪਰ ਉਹਨਾ ਨਾਸਤਿਕ ਲੋਕਾ ਨੂੰ ਇਨਸਾਨੀਅਤ ਧਰਮ ਰੱਬ ਕੁਦਰਤ ਦੇ ਹਰੇਕ ਜੀਵ ਜੰਤੂ ਪੰਛੀ ਇਨਸਾਨ ਚ ਨਜ਼ਰ ਆਉਦੀ ਹੈ ਪਰ ਧਰਮੀ ਨੂੰ ਨਹੀਂ ਇਨਸਾਨ ਨਜ਼ਰ ਨਹੀਂ ਆਉਦਾ ਜਿਹੜੇ ਕਿ ਕੁਝ ਲੋਕ ਹੀ ਲੋਕਾ ਦਾ ਮਲਿਕ ਭਾਗੋ ਬਣ ਖ਼ੂਨ ਚੂਸ਼ ਰਹੇ ਹਨ !
ਪੁੱਤਰ ਸ੍ਰੀ ਚੰਦ ਨੂੰ ਹੀ ਗੁਰੂ ਨਾਨਕ ਸਾਹਿਬ ਜੀ ਨੇ ਅਪਣੇ ਘਰੋਂ ਕਢਿਆ ਸੀ ਪਰ ਮਾਨਸਿਕ ਗੁਲਾਮਤਾ ਲੋਕ ਅਜੈ ਵੀ ਸੰਸਾਰ ਵਿੱਚ ਸ੍ਰੀ ਚੰਦ ਸਪ੍ਰਦਾਇ ਸੰਸਾਰ ਪੜ੍ਹੀ ਜਾਦੇ ਹਨ ਉਹ ਵੀ ਰਾਜਨੀਤੀ ਲਈ ਵੋਟ ਬੈਂਕ ਹਨ , ਨਾਨਕ ਦੀ ਬਾਣੀ ਨੂੰ ਵਿਸਾਰ ਰਹੇ ਹਨ !
ਉਦਹਰਣਾ ਦੇਣਗੇ :—- ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।
21-22 ਵੀ ਸਦੀ ਚ ਔਰਤਾ ਦਸ ਗੁਣਾ ਵੱਧ ਕੰਮ ਕਰਦੀਆਂ ਮਰਦਾ ਨਾਲ਼ੋਂ :-
ਚਰਨਜੀਤ ਕੌਰ
ਆਸਟ੍ਰੇਲੀਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly