ਵਿਦਿਆ ਦਾ ਧਨ

(ਸਮਾਜ ਵੀਕਲੀ)

ਹੋਵੇ ਜਿਸ ਕੋਲ ਵਿਦਿਆ ਦਾ ਧਨ,
ਉਸ ਦਾ ਕਦੇ ਨਾ ਭਟਕੇ ਮਨ ।
ਵੰਡਦਾ ਜਾਏ ਉਹ ਇਸ ਨੂੰ ਜਿਵੇਂ, ਜਿਵੇਂ ,
ਇਹ ਵਧਦਾ ਜਾਏ ਤਿਵੇਂ, ਤਿਵੇਂ ।
ਇਸ ਧਨ ਵਾਲਾ ਕਦੇ ਨਾ ਧੋਖਾ ਖਾਵੇ ,
ਉਸ ਨੂੰ ਵੇਖ ਕੇ ਹਰ ਕੋਈ ਸੀਸ ਝੁਕਾਵੇ ।
ਇਸ ਧਨ ਵਾਲਾ ਹਰ ਦੁੱਖ ਹੱਸ ਕੇ ਸਹੇ ,
ਨਿਰਾਸ਼ਾ ਦੀ ਨਦੀ ‘ਚ ਉਹ ਕਦੇ ਨਾ ਵਹੇ ।
ਇਸ ਧਨ ਵਾਲਾ ਕਦੇ ਨਾ ਭੁੱਖਾ ਮਰੇ ,
ਉਹ ਸੁੱਕੇ ਬਾਗਾਂ ਨੂੰ ਵੀ ਹਰੇ ਕਰੇ।
ਇਸ ਧਨ ਵਾਲਾ ਸੱਚੇ ਦਾ ਸਾਥੀ ,
ਉਹ ਝੂਠੇ ਨੂੰ ਛੱਡ ਦੇਵੇ ਸ਼ਤਾਬੀ ।
ਇਸ ਧਨ ਵਾਲਾ ਕਦੇ ਨਾ ਹਿੰਮਤ ਹਾਰੇ ,
ਉਹ ਆਪ ਤਰੇ, ਹੋਰਾਂ ਨੂੰ ਵੀ ਤਾਰੇ ।
ਪਰ ਇਹ ਧਨ ‘ਮਾਨਾ’ ਮਿਲਦਾ ਉਸ ਨੂੰ ,
ਇਸ ਨੂੰ ਪਾਣ ਦੀ ਲੱਗ ਜਾਏ ਚੇਟਕ ਜਿਸ ਨੂੰ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ਼.ਨਗਰ) 9915803554

Previous articleਰੁੱਖ
Next article800 farmers booked for violence in Haryana’s Karnal