ਅੱਪਰਾ, ਸਮਾਜ ਵੀਕਲੀੋ-ਵਰਤਮਾਨ ਸਮੇਂ ’ਚ ਲੜਕੀਆਂ ਦੀ ਦਿਨ ਪ੍ਰਤੀ ਦਿਨ ਘੱਟ ਰਹੀ ਜਨਮ ਦਰ ’ਤੇ ਪੰਜਾਬ ’ਚ ਜ਼ਮੀਨ ਹੇਠਲੇ ਪੀਣ ਯੋਗ ਪਾਣੀ ’ਤੇ ਗੰਭੀਰ ਚਿੰਤਾ ਪ੍ਰਗਣ ਕਰਦਿਆਂ ਦਿਨੇਸ਼ ਐਰੀ ਸਾਬਕਾ ਸਰਪੰਚ ਅੱਪਰਾ ਨੇ ਕਿਹਾ ਕਿ ਜੇਕਰ ਇਹ ਹੀ ਵਰਤਾਰਾ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇੱਕ ‘ਮਾਰੂਥਲ’ ਬਣ ਜਾਵੇਗਾ। ਉਨਾਂ ਅੱਗੇ ਕਿਹਾ ਕਿ ਵਰਤਮਾਨ ਸਮੇਂ ਦੀ ਲੋੜ ਹੈ ਕਿ ਜ਼ਮੀਨ ਹੇਠਲੇ ਪਾਣੀ ਦੀ ਸਾਂਭ-ਸੰਭਾਲ ਕੀਤੀ ਜਾਵੇ ਤੇ ਪੰਜਾਬ ’ਚ ਦਿਨ ਪ੍ਰਤੀ ਦਿਨ ਲੜਕੀਆਂ ਦੀ ਘੱਟ ਰਹੀ ਜਨਮ ਦਰ ’ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਇਸਦਾ ਹਲ ਕੀਤਾ ਜਾਵੇਗਾ।
ਸਾਬਕਾ ਸਰਪੰਚ ਦਿਨੇਸ਼ ਐਰੀ ਨੇ ਕਿਹਾ ਕਿ ਜੇਕਰ ਸਾਡੀਆਂ ‘ਧੀਆਂ’ ਨਹੀਂ ਹੋਣੀਆਂ ਤਾਂ ਅਸੀਂ ‘ਨੂੰਹ’ ਕਿੱਥੋਂ ਲਿਆਵਾਂਗੇ। ਸਮੂਹ ਮੋਹਤਬਰਾਂ ਨੇ ਅੱਗੇ ਕਿਹਾ ਕਿ ਇਨਾਂ ਉਕਤ ਸਮੱਸਿਆਵਾਂ ਦੇ ਹਲ ਲਈ ਮੌਜੂਦਾਂ ਸਰਕਾਰਾਂ ਨੂੰ ਗੰਭੀਰ ਹੋਣ ਦੀ ਲੋੜ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਦਿਨੇਸ਼ ਐਰੀ ਨੇ ਕਿਹਾ ਕਿ ਇਹ ਸਮਾਂ ਕਿਸੇ ਨੂੰ ਸਮਝਾਉਣ ਦਾ ਨਹੀਂ ਬਲਕਿ ਆਪਣੇ ਆਪ ਸਮਝ ਕੇ ਅਜਿਹੀਆਂ ਕੁਰੀਤੀਆਂ ’ਤੇ ਕਾਬੂ ਪਾਉਣ ਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly