ਦ੍ਰਿਸ਼ਟੀ ਫਾਊਂਡੇਸ਼ਨ ਕੈਨੇਡਾ ਨੇ ਮਾਲਵੇ ਖਿਤੇ ਵਿੱਚ ਸਰਕਾਰੀ ਸਕੂਲਾਂ ਨੂੰ ਚਾਰ ਕੰਪਿਊਟਰ ਦਾਨ ਕੀਤੇ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)– ਬੱਚਿਆਂ ਨੂੰ ਅੱਜ ਦੇ ਯੁੱਗ ਨਾਲ ਜੋੜਨ ਲਈ ਕਨੇਡਾ ਦੀ ਦ੍ਰਿਸ਼ਟੀ ਫਾਊਡੇਸ਼ਨ ਨੇ ਆਬੋਹਰ ਅਤੇ ਫਾਜ਼ਿਲਕਾ ਜਿਿਲ੍ਹਆਂ ਦੇ ਚਾਰ ਸਰਕਾਰੀ ਸਕੂਲਾਂ ਵਿੱਚ ਵਿਿਦਆਰਥੀਆਂ ਲਈ ਅਧੁਨਿਕ ਕਿਸਮ ਦੇ ਚਾਰ ਕੰਪਿਊਟਰ ਦਾਨ ਕੀਤੇ। ੴ ਚੈਰੀਟੇਬਲ ਟਰੱਸਟ ਸੀਚੇਵਾਲ ਦੇ ਸਹਿਯੋਗ ਨਾਲ ਦ੍ਰਿਸ਼ਟੀ ਫਾਊਂਡੇਸ਼ਨ ਸਮਾਜ ਭਲਾਈ ਦੇ ਕੰਮਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਯੋਗਦਾਨ ਪਾਉਂਦੀ ਆ ਰਹੀ ਹੈ।

ਫਾਊਂਡੇਸ਼ਨ ਤੇ ਟਰੱਸਟ ਵੱਲੋਂ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਤੇ ਪਰਦੀਪ ਯਾਦਵ ਨੇ ਇੰਨ੍ਹਾਂ ਚਾਰ ਸਰਕਾਰੀ ਸਕੂਲਾਂ ਵਿੱਚ ਨਵੇਂ ਕੰਪਿਊਟਰ ਆਪ ਜਾ ਕੇ ਫਿਟ ਕੀਤੇ। ਜਿਹੜੇ ਚਾਰ ਸਕੂਲਾਂ ਵਿੱਚ ਇਹ ਕੰਪਿਊਟਰ ਦਾਨ ਵੱਜੋਂ ਦਿੱਤੇ ਗਏ ਉਨ੍ਹਾਂ ਵਿੱਚ ਧਰਾਂਗਵਾਲਾ, ਭੰਗਾਲਾ, ਕਿੱਕਰ ਖੇੜਾ ਤੇ ਪੰਜਾਵਾ ਮਾਂਡਲ ਦੇ ਪਿੰਡਾਂ ਦੇ ਸਕੂਲ ਸਨ। ਕੰਪਿਊਟਰ ਦੇਣ ਸਮੇਂ ਪਿੰਡਾਂ ਦੇ ਸਰਪੰਚ ਤੇ ਸਕੂਲ ਦੇ ਮੁੱਖ ਅਧਿਆਪਕਾਂ ਸਮੇਤ ਹੋਰ ਸਮਾਜ ਸੇਵੀ ਵੀ ਹਾਜ਼ਰ ਸਨ ਜਿੰਨ੍ਹਾਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰੇਰਨਾ ਸਦਕਾ ਦ੍ਰਿਸ਼ਟੀ ਫਾਊਡੇਸ਼ਨ ਵੱਲੋਂ ਕੀਤੀ ਗਈ ਮੱਦਦ ਲਈ ਧੰਨਵਾਦ ਕੀਤਾ।

ਇਸ ਮੌਕੇ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਸਕੂਲਾਂ ਦੇ ਦਆਰਥੀਆਂ ਨੂੰ ਵਾਤਾਵਰਣ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਅਤੇ ਉਨ੍ਹਾਂ ਨੂੰ ਅਤਾਮ ਨਿਰਭਰ ਬਣਾਉਣ ਦੀ ਵਿਚਾਰ ਚਰਚਾ ਪਿੰਡਾਂ ਦੇ ਸਰਪੰਚਾਂ ਤੇ ਸਕੂਲਾਂ ਦੇ ਸਟਾਫ ਨਾਲ ਕੀਤੀ ਕਿ ਕਿਵੇਂ ਵਿਦਆਰਥੀ ਆਨ–ਲਾਈਨ ਲਗਾਏ ਜਾ ਰਹੇ ਵੈਬੀਨਾਰਾਂ ਦਾ ਹਿੱਸਾ ਬਣ ਕੇ ਆਪਣਾ ਭਵਿੱਖ ਸਵਾਰ ਸਕਦੇ ਹਨ। ਇੰਨ੍ਹਾਂ ਚਾਰੋਂ ਪਿੰਡਾਂ ਦੇ ਮੋਹਤਬਾਰਾਂ ਤੇ ਸਕੂਲਾਂ ਦੇ ਅਧਿਆਪਕਾਂ ਨੇ ਭਰੋਸਾ ਦਿੱਤਾ ਕਿ ਇਸ ਕੰਮ ਵਿੱਚ ਉਹ ਪੂਰਾ ਸਹਿਯੋਗ ਦੇਣਗੇ।

ਇਸ ਮੌਕੇ ਪਿੰਡ ਧਰਾਂਗਵਾਲਾ ਤੋਂ ਸਰਪੰਚ ਸੁਖਪ੍ਰੀਤ ਸਿੰਘ ਰੰਧਾਵਾ, ਪ੍ਰਿੰਸੀਪਲ ਕ੍ਰਿਸ਼ਨ ਕੁਮਾਰ, ਰਜਿੰਦਰ ਸਿੰਘ ਸੇਖੋ, ਲਵਪ੍ਰੀਤ ਸਿੰਘ ਸੇਖੋ, ਪਿੰਡ ਭੰਗਾਲਾ ਤੋਂ ਦਵਿੰਦਰ ਸਿੰਘ, ਪ੍ਰਿੰਸੀਪਲ ਦਲੀਪ ਕੁਮਾਰ, ਪਿੰਡ ਪੰਜਾਵਾ ਮਾਂਡਲ ਤੋਂ ਸਰਪੰਚ ਸਤਨਾਮ ਵਿਰਕ, ਪ੍ਰਿੰਸੀਪਲ ਅਨਿਲ ਕੁਮਾਰ ਤੇ ਕਾਲੂ ਰਾਮ, ਪਿੰਡ ਕਿੱਕੜ ਖੇੜਾ ਤੋਂ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਪਿੰ੍ਰਸੀਪਲ ਦੀਪਤੀ ਠਾਕੁਰ ਆਦਿ ਹਾਜ਼ਰ ਸਨ। ਸਕੂਲਾਂ ਵੱਲੋਂ ਸੰਤ ਸੀਚੇਵਾਲ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ

Previous articleਐਸ ਐਸ ਪੀ ਕਪੂਰਥਲਾ ਵਲੋਂ ਨਿਵੇਕਲੀ ਪਹਿਲ
Next articleਸਵੱਛਤਾ ਮੁਹਿੰਮ ਤਹਿਤ ਨਬਾਰਡ ਵੱਲੋਂ ਸੈਮੀਨਾਰ ਆਯੋਜਿਤ