ਐਸ ਐਸ ਪੀ ਕਪੂਰਥਲਾ ਵਲੋਂ ਨਿਵੇਕਲੀ ਪਹਿਲ

ਫੋਟੋ ਕੈਪਸ਼ਨ-ਫਗਵਾੜਾ ਵਿਖੇ ਵੱਖ-ਵੱਖ ਥਾਣਿਆਂ ਵਿਖੇ ਸ਼ਿਕਾਇਤ ਕਰਤਾਵਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਦੇ ਹੋਏ ਪੁਲਿਸ ਅਧਿਕਾਰੀ।

ਫਗਵਾੜਾ ਵਾਸੀਆਂ ਲਈ ‘ਪੁਲਿਸ ਐਟ ਪਬਲਿਕ ਡੋਰ’ ਦੀ ਸ਼ੁਰੂਆਤ

ਹਰੇਕ ਸ਼ਨੀਵਾਰ ਫਗਵਾੜਾ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਹੋਵੇਗਾ ਵਿਸ਼ੇਸ਼ ਤੌਰ ‘ਤੇ ਨਿਪਟਾਰਾ

ਪਹਿਲੇ ਹੀ ਦਿਨ 132 ਸ਼ਿਕਾਇਤਾਂ ਦਾ ਨਿਪਟਾਰਾ

ਕਪੂਰਥਲਾ 5 ਦਸੰਬਰ (ਹਰਜੀਤ ਸਿੰਘ ਵਿਰਕ)(ਸਮਾਜ ਵੀਕਲੀ):  ਸ਼੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਕਪੂਰਲਥਾ ਵੱਲੋਂ ਇਕ ਨਿਵੇਕਲੀ ਪਹਿਲ ਤਹਿਤ ਸਬ-ਡਵੀਜਨ ਫਗਵਾੜਾ ਦੇ ਲੋਕਾਂ ਦੀ ਸਹੂਲਤ ਲਈ ‘ ਪੁਲਿਸ ਐਟ ਪਬਲਿਕ ਡੋਰ’ ਵਿਵਸਥਾ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਹਰ ਸ਼ਨੀਵਾਰ ਕਪੂਰਥਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਤਫਤੀਸ਼ੀ ਅਫਸਰਾਂ ਜਾਂ ਸਬੰਧਿਤ ਕੇਸਾਂ ਦੇ ਜਾਂਚ ਅਧਿਕਾਰੀਆਂ ਵਲੋਂ ਫਗਵਾੜਾ ਵਿਖੇ ਕੇਸਾਂ ਦਾ ਨਿਪਟਾਰਾ ਕੀਤਾ ਜਾਇਆ ਕਰੇਗਾ।

ਐਸ ਐਸ ਪੀ ਕਪੂਰਥਲਾ ਨੇ ਦੱਸਿਆ ਕਿ ਸਬ-ਡਵੀਜਨ ਫਗਵਾੜਾ ਦੇ ਵਸਨੀਕਾਂ ਨੂੰ ਕਪੂਰਥਲਾ ਸ਼ਹਿਰ ਦੂਰ ਹੋਣ ਕਾਰਨ ਦਫਤਰ ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਵਿਖੇ ਆਉਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨਾਲ ਜਿੱਥੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੇ ਹੀ ਸਮੇਂ ਤੇ ਵਿੱਤੀ ਸਾਧਨਾਂ ਦਾ ਵੀ ਨੁਕਸਾਨ ਹੁੰਦਾ ਸੀ।

ਉਨਾਂ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਇਸ ਨਵੀਂ ਵਿਵਸਥਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਹਰੇਕ ਸ਼ਨੀਵਾਰ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਲੋਕਾਂ ਦੀਆਂ ਦਰਖਾਸਤਾਂ/ ਰਿੱਟ ਪਟੀਸਨਾਂ/ ਮੁਕੱਦਮਿਆਂ ਦੀਆਂ ਇੰਨਕੁਆਰੀਆਂ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਹਾਸਲ ਕਰਨ ਅਤੇ ਜਲਦ ਨਿਪਟਾਰੇ ਸਬੰਧ ਫਗਵਾੜਾ ਦੀਆਂ 72 ਸ਼ਿਕਾਇਤਾਂ, ਥਾਣਾ ਸਦਰ ਫਗਵਾੜਾ ਦੀਆਂ 30 ਸ਼ਿਕਾਇਤਾਂ, ਥਾਣਾ ਸਤਨਾਮਪੁਰਾ ਦੀਆਂ 60 ਸ਼ਿਕਾਇਤਾਂ, ਥਾਣਾ ਰਾਵਲਪਿੰਡੀ ਦੀਆਂ 31 ਸ਼ਿਕਾਇਤਾਂ ਸਬੰਧੀ ਸ਼ਿਕਾਇਤ- ਕਰਤਾਵਾਂ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਬੁਲਾਇਆ ਗਿਆ। ਇਨਾਂ ਵਿਚੋਂ ਥਾਣਾ ਫਗਵਾੜਾ ਦੀਆਂ 42 ਸ਼ਿਕਾਇਤਾਂ, ਥਾਣਾ ਸਦਰ ਫਗਵਾੜਾ ਦੀਆਂ 21 ਸ਼ਿਕਾਇਤਾਂ, ਥਾਣਾ ਸਤਨਾਮਪੁਰਾ ਦੀਆਂ 56 ਸ਼ਿਕਾਇਤਾਂ, ਥਾਣਾ ਰਾਵਲਪਿੰਡੀ ਦੀਆਂ 13 ਸ਼ਿਕਾਇਤਾਂ ਦਾ ਮੌਕਾ ‘ਤੇ ਹੀ ਹੱਲ ਕੀਤਾ ਗਿਆ।

Previous articleਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ 17ਵਾਂਂ ਓਪਨ ਕ੍ਰਿਕਟ ਟੂਰਨਾਮੈਂਟ ਅੱਜ ਤੋਂ
Next articleਦ੍ਰਿਸ਼ਟੀ ਫਾਊਂਡੇਸ਼ਨ ਕੈਨੇਡਾ ਨੇ ਮਾਲਵੇ ਖਿਤੇ ਵਿੱਚ ਸਰਕਾਰੀ ਸਕੂਲਾਂ ਨੂੰ ਚਾਰ ਕੰਪਿਊਟਰ ਦਾਨ ਕੀਤੇ