ਜਦੋਂ ਰੱਬ ਨੇ ਤੈਨੂੰ ਬਣਾਇਆ ਹੋਣਾ

ਕਰਮਵੀਰ ਸਿੰਘ
(ਸਮਾਜ ਵੀਕਲੀ)
ਜਦੋਂ ਰੱਬ ਨੇ ਤੈਨੂੰ ਬਣਾਇਆ ਹੋਣਾ
ਮੋਹ ਮਾਇਆ ਖੇਲ਼ ਰਚਾਇਆ ਹੋਣਾ
ਤੈਨੂੰ ਭੇਜ ਕੇ ਫ਼ਾਨੀ ਦੁਨੀਆਂ ਤੇ
ਫਿਰ ਮਿੱਠਾ ਜਿਆ ਮੁਸਕਾਇਆ ਹੋਣਾ
ਕਹਿੰਦਾ ਹੋਣਾ ਇਹ ਝੱਲੀ 12
ਨਿੱਤ ਨਵੇਂ ਹੀ ਰੰਗ ਦਿਖਾਉਗੀ
ਕਿੰਨੇ ਹੀ ਬੇਮੁਰੱਵਤਾਂ ਨੂੰ
ਜਾਕੇ ਇਸ਼ਕ ਸਿਖਾਉਗੀ
ਨਜ਼ਰਾਂ ਨਾਲ ਮਿਲਾਕੇ ਨਜ਼ਰਾਂ
ਦਿਲਾਂ ਤੇ ਕਬਜੇ ਪਊਗੀ
ਤੇ ਕਿੰਨੇ ਸ਼ਾਇਰਾਂ ਦੀ ਕਲਮ ਨੂੰ
ਨਾਜਾਂ ਵਿੱਚ ਲਿਆਊਗੀ
ਆਖ਼ਿਰ ਕੋਈ ਲੈਜੂ ਕਰਮਾਂ ਵਾਲਾ
ਕਰਮੇ ਹੋਣੀ ਵੇਖਣਗੇ
ਹਿਜ਼ਰਾਂ ਦੀ ਅੱਗ ਲੋਹਟਬੱਦੀ ਵਿੱਚ
ਬਹਿ ਬਹਿ ਸੇਕਣਗੇ
ਮੇਰਾ ਕੱਚਾ ਗਰਾਂ ਤੂੰ ਛੱਡ ਜਾਏਗੀ
ਤੇਰੇ ਬਾਹੀਂ ਚੂੜਾ ਪੈ ਜਾਣਾ
ਤੇ ਉਸ ਫ਼ੱਕਰ ਸੋਚ ਦੇ ਮੁੰਡੇ ਦਾ
ਨੀ ਫਿਰ ਪਿਆਰ ਅਧੂਰਾ ਰਹਿ ਜਾਣਾ
ਕਰਮਵੀਰ ਸਿੰਘ
ਲੋਹਟਬੱਦੀ
ਲੁਧਿਆਣਾ              
ਸੰਪਰਕ 7652964615

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article  ਰੱਬ ਕਿੱਥੇ ਹੈ 
Next articleਤੁਹਾਡੀ ਕਲ਼ਮ, ਕੇਵਲ ਪਾਠਕ ਹੀ, ਪੈਦਾ ਨਹੀਂ ਕਰਦੀ, ਸਗੋਂ ਰਿਸ਼ਤਿਆਂ ਦੀ, ਬੁਨਿਆਦ ਵੀ ਰੱਖਦੀ ਹੈ।