ਦੋਸਤੋ

ਸਮਾਜ ਵੀਕਲੀ

ਮੁਸ਼ਕਲਾਂ ਨੇ ਜ਼ਿੰਦਗੀ ਕੁੜੀ ਦੇ ਗਲ ਦਾ ਹਾਰ ਦੋਸਤੋ,
ਇਹਨਾਂ ਤੋਂ ਬਿਨਾਂ ਇਹ ਹੋਵੇ ਨਾ ਸ਼ਿੰਗਾਰ ਦੋਸਤੋ ।
“ਰਫਤਾਰ ਜ਼ਰਾ ਤੇਜ਼ ਕਰ ਦਿਉ” ਦੱਸ ਰਹੀ ਹੈ ਇਹ ,
ਆਸਮਾਨ ’ਚ ਉੱਡਦੀ ਪੰਛੀਆਂ ਦੀ ਡਾਰ ਦੋਸਤੋ ।
ਜੋ ਹੱਥ ਉੱਤੇ ਧਰ ਕੇ ਬੈਠ ਜਾਂਦੇ ਨੇ ,
ਫੁੱਲ ਵੀ ਬਣ ਜਾਂਦੇ ਨੇ ਉਹਨਾਂ ਲਈ ਖਾਰ ਦੋਸਤੋ ।
ਆਪਣਾ ਕੰਮ ਆਪ ਕਰਕੇ ਆਪਣੇ ਪੈਰਾਂ ਤੇ ਖੜੇ ਹੋਈਏ ,
ਐਵੇਂ ਕਿਉਂ ਬਣੀਏ ਦੂਜਿਆਂ ਤੇ ਭਾਰ ਦੋਸਤੋ ।
ਪਿਆਰ ਦਾ ਫੁੱਲ ਦਿਲ-ਧਰਤੀ ਤੇ ਹੀ ਖਿੜਦਾ ਹੈ ,
ਇਹ ਨਾ ਬਜ਼ਾਰਾਂ ’ਚ ਵਿਕੇ, ਨਾ ਮਿਲੇ ਕਿਸੇ ਤੋਂ ਉਧਾਰ ਦੋਸਤੋ ।
ਕਾਇਰ ਇਕ ਉਡਾਰੀ ਮਾਰ ਧਰਤੀ ਤੇ ਡਿਗ ਪੈਣ ,
ਪਰ ਦਿਲ ਵਾਲੇ ਉਡਣ ਆਸਮਾਨ ਤੋਂ ਪਾਰ ਦੋਸਤੋ ।
ਜ਼ਰਾ ਸੰਭਲ ਕੇ ਚਲੋ ਜ਼ਿੰਦਗੀ ਦੇ ਰਾਹ ਤੇ ,
ਪੈਰਾਂ ਹੇਠਾਂ ਨਾ ਮਧ ਦੇਣਾ ਕਿਤੇ ਕੋਈ ਲਾਚਾਰ ਦੋਸਤੋ ।
ਜੋ ਖੜਦੇ ਨੇ, ਉਹਨਾਂ ਲਈ ਹੀ ਇਹ ਦੀਵਾਰ ਹੈ ,
ਜੋ ਤੁਰਦੇ ਨੇ ਉਹਨਾਂ ਲਈ ਸੰਸਾਰ ਨਹੀਂ ਦੀਵਾਰ ਦੋਸਤੋ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੋ ਗ਼ਮਾਂ ਤੋਂ ਡਰ ਕੇ
Next articleਕਿਸਾਨਾਂ ਵੱਲੋਂ ਯਮੁਨਾ ਐਕਸਪ੍ਰੈਸਵੇਅ ’ਤੇ ਪ੍ਰਦਰਸ਼ਨ