ਨਕੋਦਰ (ਸਮਾਜ ਵੀਕਲੀ) : ਦਿਵਾਲੀ ਇਕ ਬਹੁਤ ਪਵਿੱਤਰ ਤਿਉਹਾਰ ਹੈ। ਜਿਸ ਨੂੰ ਸਾਰੇ ਦੇਸ਼ਵਾਸੀ ਬੜੀ ਖੁਸ਼ੀ ਤੇ ਪਿਆਰ ਨਾਲ ਮਨਾਉਂਂਦੇ ਹਨ ਪਰ ਸਾਰੇ ਦੇਸ਼ਵਾਸੀ ਇਸ ਗਲ ਤੋ ਚੰਗੀ ਤਰਾਂ ਜਾਣੂ ਹਨ ਕਿ ਇਸ ਸਾਲ 2020 ਸਾਡੇ ਦੇਸ਼ ਨੇ ਕੋਰੋਨਾ ਵਰਗੀ ਮਹਾਂਮਾਰੀ ਉੱਤੇ ਬੜੀ ਔਖ ਨਾਲ ਕਾਬੂ ਪਾਇਆ ਹੈ।
ਪਰ ਹਜੇ ਵੀ ਕਿਤੇ ਨਾ ਕਿਤੇ ਇਸ ਮਹਾਂਮਾਰੀ ਨਾਲ ਸਾਡੇ ਦੇਸ਼ ਦੇ ਵਾਸਿਆਂ ਦੀ ਜੰਗ ਜਾਰੀ ਹੈ ਤਾਂ ਦੋਸਤੋ ਤੁਹਾਡੇ ਰੋਹਿਤ ਪੁਰੀ ਵੱਲੋ ਸਾਰੇ ਦੇਸ਼ ਵਾਸਿਆ ਅਗੇ ਇਹੀਓ ਬੇਨਤੀ ਹੈ ਕਿ ਦਿਵਾਲੀ ਆਉਣ ਵਾਲੀ ਹੈ ਤਾਂ ਇਕ ਬਹੁੱਤ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਪਟਾਕੇ ਚਲਾਉਂਦੇ ਅਤੇ ਦੀਵੇ ਬਾਲਦੇ ਸਮੇ ਆਪਣਿਆਂ ਹੱਥਾਂ ਨੂੰ ਸੈਨੀਟਾਈਜ਼ ਨਾ ਕਰਨਾ ਕਿਉਂ ਕਿ ਇਹ ਬਹੁੱਤ ਛੇਤੀ ਅਤੇ ਦੂਰ ਤੋ ਅੱਗ ਪਕੜ ਲੈਦਾ ਹੈ ਤੁਹਾਡਾ ਨੁਕਸਾਨ ਹੋ ਸਕਦਾ ਹੈ। ਤੇ ਇਸ ਕਰਕੇ ਤੁਸੀ ਆਪਣਾਂ ਅਤੇ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾਂ ਤਾਂ ਜੋ ਸਾਰੇ ਸਾਵਧਾਨ ਰਹਿਣ ।