ਦੋਆਬਾ ਕਿਸਾਨ ਯੂਨੀਅਨ ਨੇ ਝੋਨਾ ਖਰੀਦ ਦੇ ਮੁਕੰਮਲ ਪ੍ਰਬੰਧ ਸਬੰਧੀ ਦਿੱਤਾ ਮੰਗ ਪੱਤਰ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਸਕੱਤਰ ਮਾਰਕੀਟ ਕਮੇਟੀ ਮਹਿਤਪੁਰ ਜ਼ਿਲਾ ਜਲੰਧਰ
ਦੋਆਬਾ ਕਿਸਾਨ ਯੂਨੀਅਨ ਵੱਲੋਂ ਝੋਨੇ ਦੀ ਖਰੀਦ ਸਬੰਧੀ ਮੁਕੰਮਲ ਪ੍ਰਬੰਧ ਕਰਨ ਬਾਬਤ ਸਕੱਤਰ ਮਾਰਕੀਟ ਕਮੇਟੀ ਮਹਿਤਪੁਰ ਵਿਚ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਨੇ ਗਲਬਾਤ ਕਰਦਿਆਂ ਕਿਹਾ ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਦੋਆਬਾ ਕਿਸਾਨ ਯੂਨੀਅਨ ਵਲੋਂ ਅਪੀਲ ਕੀਤੀ ਜਾਂਦੀ ਹੈ ਕਿ ਝੋਨੇ ਦੀ ਖਰੀਦ ਬਾਰੇ ਮੰਡੀਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਤਾਂ ਜੋ ਝੋਨੇ ਦੀ ਮੰਡੀਕਰਨ ਬਾਰੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਪਿਛਲੇ ਸਮੇਂ ਵਿੱਚ ਇਹ ਵੇਖਿਆ ਗਿਆ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਬੋਲੀ ਸਮੇਂ ਸਿਰ ਨਹੀਂ ਹੁੰਦੀ। ਬਾਰਦਾਨੇ ਦੀ ਘਾਟ ਰਹਿੰਦੀ ਹੈ। ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ। ਮੰਡੀ ਵਿੱਚ ਚੋਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਹਨ। ਝੋਨੇ ਦੀ ਤੁਲਾਈ ਬਾਰੇ ਆਮ ਕਿਸਾਨਾਂ ਨੂੰ ਸਕਾਇਤ ਰਹਿੰਦੀ ਹੈ।

ਸੋ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਇਹ ਮੁਸ਼ਕਲਾਂ ਕਿਸਾਨਾਂ ਨੂੰ ਪੇਸ਼ ਨਾ ਆਉਣ। ਇਸ ਲਈ ਮੰਡੀਕਰਨ ਦੇ ਸਹੀ ਪ੍ਰਬੰਧ ਕੀਤੇ ਜਾਣ । ਇਸ ਮੌਕੇ ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਪੰਨੂੰ, ਕੁਲਬੀਰ ਸਿੰਘ ਕੈਮਵਾਲਾ, ਗੁਰਨਾਮ ਸਿੰਘ ਮਹਿਸਮਪੁਰੀ, ਅਰਬਿੰਦਰ ਸਿੰਘ ਚੀਮਾ, ਗੁਰਭੇਜ ਸਿੰਘ ਕੈਮਵਾਲਾ, ਕਿਰਪਾਲ ਸਿੰਘ ਤੰਦਾਊਰਾ, ਰਛਪਾਲ ਸਿੰਘ ਧੰਜੂ, ਹਰਬੰਸ ਸਿੰਘ ਤੰਦਾਊਰਾ, ਰਾਜੂ ਟੁਰਨਾ, ਗੁਰਸ਼ਰਨ ਸਿੰਘ ਐਡਵੋਕੇਟ ਸਰਬਜੀਤ ਸਿੰਘ ਝੁੱਗੀਆਂ , ਹਾਜਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੁਸ਼ੀਆਂ
Next articleਖੇਤੀ ਮੇਲੇ ਰਾਹੀਂ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਅਤੇ ਨਵੀਨਤਮ ਖੇਤੀ ਤਕਨੀਕਾਂ ਅਪਣਾਉਣ ਦਾ ਸੱਦਾ