ਦੇਸ ਵਿਦੇਸ਼ ‘ਚ ਵੀ ਬੜੀ ਧੂੰਮ-ਧਾਮ ਨਾਲ ਮਨਾਇਆ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ

ਜਲੰਧਰ (ਸ.ਵੀ.ਬਿਉਰੋ) ਵਿਦੇਸ਼ਾ ਵਿੱਚ ਵੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਏ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਨਿਊਜੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਰਹਿ ਰਹੇ ਡਾ. ਅਜੈ ਕੁਮਾਰ ਰੱਲ ਅਤੇ ਪ੍ਰੀਤੀ ਨੇ ਵੀ ਆਪਣੇ ਘਰ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਵੱਲੋਂ ਦਿਤੇ ਗਏ ਅਧਿਕਾਰਾਂ ਕਰਕੇ ਹੀ ਅਸੀਂ ਵਿਦੇਸ਼ਾ ਵਿੱਚ ਖੁਸ਼ਹਾਲ ਜਿੰਦਗੀ ਜੀ ਰਹੇ ਹਾਂ। ਇਸੇ ਤਰ੍ਹਾਂ ਅਸਟ੍ਰੇਲਿਆ ਦੇ ਵਿੱਚ ਵੀ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਜਨਮ ਦਿਨ ਘਰ ਵਿੱਚ ਮਨਾਉਂਦੇ ਹੋਏ ਸ੍ਰੀ ਵਿਜੈ ਕੁਮਾਰ, ਸ੍ਰੀਮਤੀ ਮਨਜੀਤ ਕੌਰ ਅਤੇ ਰਾਹੁਲ ਨੇ ਕਿਹਾ ਕਿ ਡਾ. ਅੰਬੇਡਕਰ ਵੱਲੋਂ ਸੰਘਰਸ਼ ਕਰਕੇ ਜੋ ਸਾਨੂੰ ਅਧਿਕਾਰ ਮਿਲੇ ਹਨ ਉਨ੍ਹਾਂ ਦਾ ਅਸੀਂ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜੀ ਦਾ ਸੰਦੇਸ਼ ” ਸਿੱਖਿਅਤ ਬਣੋ, ਇਕੱਠੇ ਹੋਵੋ ਅਤੇ ਸੰਘਰਸ਼ ਕਰੋ” ਨੂੰ ਘਰ-ਘਰ ਪਹੁੰਚਾਉਣਾ ਚਾਹੀਦਾ ਹੈ।
ਜਾਰੀ ਕਰਤਾ : ਹਰਭਜਨ ਸਾਂਪਲਾ (ਐਡਵੋਕੇਟ)
ਜਲੰਧਰ : ਸੋਫੀ ਪਿੰਡ
ਮੋਬਾਇਲ : 9872666784

Previous articleਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 129ਵਾਂ ਜਨਮ ਦਿਨ ਬਹੁਤ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ
Next articleਬੜੀ ਧੂੰਮ-ਧਾਮ ਨਾਲ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਹਾੜਾ