ਕੈਪਟਨ ਪਟਿਆਲਾ ਤੋਂ ਹੀ ਚੋਣ ਲੜਨਗੇ

 Former Punjab Chief Minister Captain Amarinder Singh

ਪਟਿਆਲਾ (ਸਮਾਜ ਵੀਕਲੀ) : ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੇ ਮਗਰੋਂ ਨਵੀਂ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਗਲੀ ਵਿਧਾਨ ਸਭਾ  ਚੋਣ ਆਪਣੇ  ਜੱਦੀ ਹਲਕੇ ਪਟਿਆਲਾ ਤੋਂ ਹੀ ਲੜਨਗੇ। ਕਈ ਟੀਵੀ  ਚੈਨਲਾਂ ਨੇ ਕੈਪਟਨ ਦੇ ਹਵਾਲੇ ਨਾਲ ਖ਼ਬਰ ਨਸ਼ਰ ਕੀਤੀ ਹੈ ਕਿ ਪਟਿਆਲਾ  ਨਾਲ ਉਨ੍ਹਾਂ ਦੇ ਪਰਿਵਾਰ ਦੀ  ਚਾਰ ਸੌ ਸਾਲ ਪੁਰਾਣੀ ਸਾਂਝ ਹੈ ਤੇ ਉਹ ਸਿਰਫ਼ ਨਵਜੋਤ ਸਿੱਧੂ ਕਰ ਕੇ ਮੈਦਾਨ ਨਹੀਂ ਛੱਡਣ ਵਾਲੇ। ਜ਼ਿਕਰਯੋਗ ਹੈ ਕਿ ਅਮਰਿੰਦਰ ਦਾ ਪਰਿਵਾਰ ਇੱਥੋਂ  ਬਾਕਾਇਦਾ ਰਾਜਨੀਤਕ ਪਿੜ ਸਰ ਕਰਦਾ ਰਿਹਾ ਹੈ। ਕੈਪਟਨ ਨੇ ਤਿੰਨ ਵਾਰ ਹਾਰ  ਵੀ ਝੱਲੀ, ਪਰ

ਉਹ ਪਟਿਆਲਾ ਤੋਂ 1980 ’ਚ ਵੋਟਾਂ ਦੇ ਵੱਡੇੇ ਫਰਕ ਨਾਲ ਐਮਪੀ ਬਣੇ ਸਨ।  ਉਹ ਪਹਿਲੀ ਵਾਰ 1985 ’ਚ ਤਲਵੰਡੀ ਸਾਬੋ ਅਤੇ ਦੂਜੀ ਵਾਰ 1992 ’ਚ ਸਮਾਣਾ ਤੋਂ ਵਿਧਾਇਕ ਬਣੇ ਸਨ। ਸੰਨ 2002, 2007,  2012 ਅਤੇ 2017 ’ਚ ਲਗਾਤਾਰ ਚਾਰ ਵਾਰ ਉਹ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ  ਟਿਕਟ ’ਤੇ ਵਿਧਾਇਕ ਬਣੇ। ਹਾਲਾਂਕਿ ਐਤਕੀਂ ਹਾਲਾਤ ਵੱਖਰੇ ਹਨ ਤੇ ਚੋਣ ਦ੍ਰਿਸ਼ ਦਿਲਚਸਪ ਹੋ ਗਿਆ ਹੈ।  ਕੈਪਟਨ ਦੇ ਕੱਟੜ ਵਿਰੋਧੀ ਹੋ ਨਿੱਬੜੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੀ ਪਹਿਲਾਂ ਪਟਿਆਲਾ ਦਿਹਾਤੀ ਤੇ ਫੇਰ ਪਟਿਆਲਾ ਸ਼ਹਿਰੀ ਹਲਕੇ ਤੋਂ  ਚੋਣ ਲੜਨ ਦੀਆਂ ਕਿਆਸਰਾਈਆਂ ਲਾਈਆਂ ਜਾਂਦੀਆਂ ਰਹੀਆਂ ਹਨ ਪਰ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਖੁਦ ਹੀ  ਐਲਾਨ ਕਰ ਦਿੱਤਾ ਸੀ ਕਿ ਉਹ ਆਪਣੇ ਪੁਰਾਣੇ  ਹਲਕੇ ਅੰਮ੍ਰਿਤਸਰ ਤੋਂ ਹੀ  ਚੋਣ ਲੜਨਗੇ। ਰਾਜਸੀ ਹਲਕਿਆਂ ’ਚ ਬ੍ਰਹਮ ਮਹਿੰਦਰਾ ਨੂੰ ਵੀ ਪਟਿਆਲਾ ਸ਼ਹਿਰੀ  ਹਲਕੇ ਤੋਂ ਕਾਂਗਰਸ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਰਹੀ ਹੈ। ਪਰ ਇਹ ਚਰਚਾ ਜ਼ੋਰਾਂ  ’ਤੇ ਹੈ ਕਿ ਐਤਕੀਂ ਉਨ੍ਹਾਂ ਦੇ ਹਲਕੇ ਪਟਿਆਲਾ ਦਿਹਾਤੀ ਤੋਂ ਉਨ੍ਹਾਂ ਦਾ ਬੇਟਾ ਮੋਹਿਤ ਮਹਿੰਦਰਾ ਕਾਂਗਰਸ ਦਾ ਉਮੀਦਵਾਰ ਹੋ ਸਕਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਐੱਮਐੱਸਪੀ, ਭੋਜਨ ਸੁਰੱਖਿਆ ਤੇ ਪੀਡੀਐੱਸ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਜਾਰੀ ਰੱਖੇਗਾ: ਸਿੱਧੂ
Next articleਮੈਂ ਆਪਣੇ ਪਰਿਵਾਰ ਨਾਲ ਖੜ੍ਹੀ ਹਾਂ: ਪ੍ਰਨੀਤ ਕੌਰ