ਸਮਾਜ ਵੀਕਲੀ
ਦੇਸ਼ ਮੇਰੇ ਵਿੱਚ ਮਜ਼ਬੂਰੀ ਨੇ, ਕਿਤਾਬਾਂ ਦੀ ਥਾਂ ਜੁਰਾਬਾਂ ਫੜਾਈਆਂ ਨੇ;
ਦੇਸ਼ ਮੇਰੇ ਵਿੱਚ ਲਾਲਚ ਨੇ, ਅਮੀਰ ਬਨਣ ਲਈ ਸਾਹਾਂ ਵਿਕਵਾਈਆਂ ਨੇ;
ਦੇਸ਼ ਮੇਰੇ ਵਿੱਚ ਫਿੱਤੀਆਂ ਨੇ, ਲੱਤਾਂ ਮਾਰ ਰੇਹੜੀਆ ਉਠਾਈਆਂ ਨੇ;
ਦੇਸ ਮੇਰੇ ਵਿੱਚ ਝੂਠੇ ਵਾਦਿਆ ਨੇ, ਚੋਰਾਂ ਦੀਆਂ ਸਰਕਾਰਾਂ ਬਣਵਾਈਆਂ ਨੇ:
ਦੇਸ਼ ਮੇਰੇ ਵਿੱਚ ਅਨਪੜ੍ਹਾਂ ਨੇ, ਕਾਲਜਾਂ ਸਕੂਲਾਂ ਦੀ ਥਾਂ ਮੂਰਤੀਆਂ ਬਣਵਾਈਆਂ ਨੇ;
ਦੇਸ਼ ਮੇਰੇ ਵਿੱਚ ਡਾਕਟਰਾਂ ਨੇ, ਚਿੱਟੇ ਪਾਏ ਕੋਟ ਤੇ ਨਿੱਤਾਂ ਕਾਲੀਆਂ ਬਣਾਈਆਂ ਨੇ;
ਦੇਸ਼ ਮੇਰੇ ਵਿੱਚ ਬਿਮਾਰੀ ਘੱਟ ਤੇ ਵੱਧ ਆਫ਼ਤਾਂ ਰੋਟੀ ਕਮਾਉਣ ਲਈ ਆਈਆਂ ਨੇ;
ਦੇਸ ਮੇਰੇ ਵਿੱਚ ਰਾਖੀ ਲਈ ਜੋ ਬਣੀ ਆ ਖ਼ਾਕੀ, ਲੁੱਟਾਂ ਬਹੁਤ ਮਚਾਈਆਂ ਨੇ;
ਦੇਸ਼ ਮੇਰੇ ਵਿੱਚ ਪੜ੍ਹਿਆਂ ਲਿੱਖਿਆ ਦੇ ਹੱਥਾਂ ਵਿੱਚ ਰੋਸ ਵਾਲ਼ੀਆਂ ਝੰਡੀਆਂ ਆਈਆਂ ਨੇ;
ਦੇਸ ਮੇਰੇ ਵਿੱਚ ਠੇਕੇ ਖੁੱਲ੍ਹੇ ਦਾਰੂ ਲਈ, ਬਾਕੀਆਂ ਤੇ ਪਾਬੰਦੀਆਂ ਲਾਈਆਂ ਨੇ;
ਦੇਸ਼ ਮੇਰੇ ਵਿੱਚ ਜ਼ਰੂਰੀ ਵਸਤਾਂ ਦੀ ਥਾਂ ਲਈ ਨਸ਼ੇ ਨੇ, ਦੁੱਧ ਡੈਰੀਆਂ ਗ਼ੈਰ ਜ਼ਰੂਰੀ ਵਿੱਚ ਪਾਈਆ ਨੇ;
ਦੇਸ਼ ਮੇਰੇ ਵਿੱਚ ਕਮਾ ਕੇ ਖਾਣਾ ਹੋਇਆ ਔਖਾ, ਜਿਹਨੇ ਲੁੱਟਾਂ ਦੀਆਂ ਵਾਰਦਾਤਾਂ ਵਧਾਈਆਂ ਨੇ;
ਦੇਸ਼ ਮੇਰੇ ਵਿੱਚ ਅਜ਼ਾਦ ਸਰਕਾਰਾਂ ਨੇ ਰੇਤਾ, ਬਜਰੀ, ਮਿੱਟੀ, ਪਾਣੀ, ਹੁਣ ਸ਼ਾਹਾ ਵੀ ਵਿੱਕਣ ਲਾਈਆ ਨੇ;
ਦੇਸ਼ ਮੇਰੇ ਵਿੱਚ ਲੋਕਾਂ ਨੂੰ ਕੀ ਦੇਣਾ ਔਖੇ ਸਮੇਂ ਸਰਕਾਰਾਂ ਨੇ ਪੀ.ਐਮ, ਸੀ.ਐਮ ਕੇਅਰ ਫੰਡ ਬਣਾਇਆ ਨੇ;
ਦੇਸ਼ ਮੇਰੇ ਵਿੱਚ ਆਵਾਜਾਈ ਬੰਦ ਹੈ ਕਿੱਤਾ, ਲੋਕਾਂ ਤੁਰ ਕੇ ਹੀ ਜੁੱਤੀਆਂ ਘਸਾਈਆਂ ਨੇ;
ਦੇਸ਼ ਮੇਰੇ ਵਿੱਚ ਲੋਟੂ ਸਰਕਾਰਾਂ ਨੇ ਧਰਮ ਦੇ ਨਾਂ ਤੇ ਵੰਡਾਈਆਂ ਪਾਈਆਂ ਨੇ;
ਦੇਸ਼ ਮੇਰੇ ਵਿੱਚ ਫਸਲ ਰੁਲੇ੍ ਮੰਡੀਆਂ ਵਿੱਚ, ਤੇ ਜੁੱਤੀ ਲਈ ਉੱਚੀਆਂ ਦੁਕਾਨਾਂ ਬਣਵਾਈਆਂ ਨੇ;
ਦੇਸ਼ ਮੇਰੇ ਵਿੱਚ ਅੰਨ ਉਗਾਉਣ ਵਾਲੇ ਦੀ ਕਦਰ ਨਾ ਕੋਈ, ਮਗਰੋਂ ਖਰੀਦਣ ਵਾਲੇ ਨੇ ਕੀਮਤਾਂ ਲਾਈਆ ਨੇ;
ਦੇਸ਼ ਮੇਰੇ ਵਿੱਚ ਕਿਸਾਨ ਦੱਬਿਆ ਕਰਜ਼ੇ ਥੱਲੇ, ਹੱਟੀਆਂ ਵਾਲਿਆ ਕੋਠੀਆਂ ਪਾਈਆ ਨੇ;
ਦੇਸ਼ ਮੇਰੇ ਵਿੱਚ ਸਭ ਬੁਰਾਈਆਂ ਦਾ ਇੱਕੋ ਕਾਰਨ, ਇਹ ਜੋ ਗੱਲਤ ਸਰਕਾਰਾਂ ਬਣਾਈਆਂ ਨੇ;
ਮਨਿੰਦਰ ਸਿੰਘ ਘੜਾਮਾਂ
9779390233
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly