ਦੇਸ਼ ਵਿੱਚ ਕਰੋਨਾ ਦੇ 47703 ਨਵੇਂ ਮਰੀਜ਼; ਕੁਲ ਅੰਕੜਾ 15 ਲੱਖ ਦੇ ਨੇੜੇ ਪੁੱਜਿਆ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿਚ ਚੌਵੀ ਘੰਟਿਆਂ ਦੌਰਾਨ ਕੋਵਿਡ-19 ਦੇ 47,703 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਦੇਸ਼ ਵਿਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 14,83,156 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕਰੋਨਾ ਕਾਰਨ ਪਿਛਲੇ 24 ਘੰਟਿਆਂ ਵਿੱਚ 654 ਹੋਰ ਲੋਕਾਂ ਦੀ ਮੌਤ ਹੋਈ ਤੇ ਇਸ ਤਰ੍ਹਾਂ ਇਸ ਲਾਗ ਨਾਲ ਮਰਨ ਵਾਲਿਆਂ ਦਾ ਕੁਲ ਅੰਕੜਾ 33,425 ਹੋ ਗਿਆ ਹੈ।

Previous articleਰਾਜਪਾਲ ਨੇ ਸੈਸ਼ਨ ਕਰਵਾਉਣ ਬਾਰੇ ਫਾਈਲ ਮੋੜੀ, ਹੋਰ ਜਾਣਕਾਰੀ ਮੰਗੀ
Next articleਅਯੁੱਧਿਆ ਬਾਈਪਾਸ ਦੀ ਉਸਾਰੀ ’ਤੇ 55 ਕਰੋੜ ਖ਼ਰਚੇ ਜਾਣਗੇ: ਗਡਕਰੀ