ਮੁੰਬਈ (ਸਮਾਜ ਵੀਕਲੀ) : ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਵਿਕਾਸ ਦੇ ਰਾਹ ’ਤੇ ਪੈਣ ਲਈ ਭਾਰਤ ਨੂੰ ਡੂੰਘੇ ਅਤੇ ਵਿਆਪਕ ਸੁਧਾਰਾਂ ਦੀ ਲੋੜ ਹੈ। ਕੇਂਦਰੀ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਮਹਾਮਾਰੀ ਕਾਰਨ ਦੇਸ਼ ਦੀ ਸੰਭਾਵਿਤ ਵਿਕਾਸ ਦਰ ਹੇਠਾਂ ਆਵੇਗੀ। ਰਿਜ਼ਰਵ ਬੈਂਕ ਨੇ ਆਪਣੇ ‘ਮੁਲਾਂਕਣ ਅਤੇ ਸੰਭਾਵਨਾਵਾਂ’ ਵਿਚ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਆਲਮੀ ਅਰਥਚਾਰੇ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਹੈ। ਭਵਿੱਖ ਵਿੱਚ ਵਿਸ਼ਵਵਿਆਪੀ ਆਰਥਿਕਤਾ ਦਾ ਆਕਾਰ ਇਸ ਗੱਲ ਤੇ ਨਿਰਭਰ ਕਰੇਗਾ ਕਿ ਮਹਾਂਮਾਰੀ ਕਿਵੇਂ ਫੈਲਦੀ ਹੈ, ਮਹਾਂਮਾਰੀ ਕਿੰਨੀ ਦੇਰ ਰਹਿੰਦੀ ਹੈ ਅਤੇ ਕਿੰਨੀ ਦੇਰ ਤੱਕ ਇਸ ਨੂੰ ਰੋਕਣ ਲਈ ਟੀਕਾ ਆਉਂਦਾ ਹੈ।
Business ਦੇਸ਼ ਨੂੰ ਵਿਕਾਸ ਦੇ ਰਾਹ ਪੈਣ ਲਈ ਵਿਆਪਕ ਸੁਧਾਰਾਂ ਦੀ ਲੋੜ: ਆਰਬੀਆਈ