ਦੇਸ਼ ਦੇ ਕਿਰਸਾਨ

ਸਮਾਜ ਵੀਕਲੀ

ਰੱਬ ਵਾਂਗੂੰ ਪੂਜੋ ਬੰਦਿਓ ਦੇਸ਼ ਦੇ ਉਹਨਾਂ ਕਿਰਸਾਨਾਂ ਨੂੰ ,
ਅੰਨ ਦੇ ਨਾਲ ਪਾਲਣ ਜੋ ਬੱਚਿਆਂ , ਬੁੱਢਿਆਂ ਤੇ ਜਵਾਨਾਂ ਨੂੰ ।
ਅੱਧੀ ਰਾਤੀਂ ਉੱਠ ਕੇ ਉਹ ਖੇਤਾਂ ਵਿਚ ਕੰਮ ਕਰਦੇ ਨੇ ,
ਰੱਕੜ ਜ਼ਮੀਨਾਂ ਨੂੰ ਵੀ ਉਹ ਫਸਲਾਂ ਦੇ ਨਾਲ ਭਰਦੇ ਨੇ ।
ਦੇਸ਼ ਦੇ ਕੋਨੇ-ਕੋਨੇ ਭੇਜਣ ਉਹ ਕਣਕ, ਮੱਕੀ, ਬਾਜਰੇ, ਧਾਨਾਂ ਨੂੰ ।
ਰੱਬ ਵਾਗੂੰ …………………………………………

ਧਰਮ ਦਾ ਆਸਰਾ ਲੈ ਕੇ ਉਹ ਕਿਸੇ ਨਾਲ ਐਵੇਂ ਲੜਦੇ ਨਹੀਂ ,
ਝੂਠੀਆਂ ਕਸਮਾਂ ਖਾ ਕੇ ਮੰਦਰ, ਮਸੀਤੀਂ ਐਵੇਂ ਚੜ੍ਹਦੇ ਨਹੀਂ ,
ਰੱਬ ਦਾ ਘਰ ਮੰਨਣ ਉਹ ਆਪਣੇ ਹੀ ਮਕਾਨਾਂ ਨੂੰ ।
ਰੱਬ ਵਾਗੂੰ …………………………………………

ਆਪਣਾ ਕਰਨਾ , ਆਪਣਾ ਖਾਣਾ ਉਹਨਾਂ ਦਾ ਅਸੂਲ ਏ ,
ਮਿਹਨਤ, ਹਿੰਮਤ ਕਰਕੇ ਜੋ ਕੁਝ ਮਿਲਦਾ, ਉਹਨਾਂ ਨੂੰ ਕਬੂਲ ਏ ।
ਸਬਰ ਨਾਲ ਸਹਿ ਲੈਣ ਉਹ ਵੱਡੇ ਵੱਡੇ ਨੁਕਸਾਨਾਂ ਨੂੰ ।
ਰੱਬ ਵਾਗੂੰ …………………………………………

ਬੜਾ ਚਿਰ ਮਿੱਟੀ ’ਚ ਰੋਲਦੇ ਰਹੇ ਉਹਨਾਂ ਨੂੰ ਸ਼ਾਹੂਕਾਰ ,
ਉਹਨਾਂ ਦੇ ਮਨਾਂ ਨੂੰ ਜ਼ਖ਼ਮੀ ਕਰਦੇ ਰਹੇ ਕਰਜ਼ੇ ਦੇ ਜ਼ਾਲਮ ਖ਼ਾਰ ,
ਪਰ ਹੁਣ ਉਹ ਆਪਣੇ ਨੇੜੈ ਨਹੀਂ ਆਣ ਦਿੰਦੇ ਇਹਨਾਂ ਸ਼ੈਤਾਨਾਂ ਨੂੰ ।
ਰੱਬ ਵਾਂਗੂੰ ……………………………………….

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਸ਼ਨ- ਮੰਡ ਖੇਤਰ ਵਿਚ ਲਗਾਏ ਜਾ ਰਹੇ ਪੱਥਰ ਦੇ ਸਟੱਡਾਂ ਦਾ ਨਿਰੀਖਣ ਕਰਦੇ ਹੋਏ ਵਿਧਾਇਕ ਸ. ਨਵਤੇਜ ਸਿੰਘ ਚੀਮਾ । ਨਾਲ ਐਸ.ਡੀ.ਐਮ. ਡਾ, ਚਾਰੂਮਿਤਾ ਤੇ ਹੋਰ ।
Next articleਜੋ ਦੁੱਖਾਂ ਦਾ ਸਮੁੰਦਰ