ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 3,43,144 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 2,40,46,809 ਹੋ ਗਈ ਹੈ। ਇਸ ਦੌਰਾਨ 4000 ਹੋਰ ਲੋਕ ਮੌਤ ਦੇ ਮੂੰਹ ਪੈ ਗਏ, ਜਿਸ ਕਰਕੇ ਕਰੋਨਾ ਮਹਾਮਾਰੀ ਕਰਕੇ ਮਰਨ ਵਾਲਿਆਂ ਦਾ ਕੁੱਲ ਅੰਕੜਾ 2,62,317 ਨੂੰ ਪੁੱਜ ਗਿਆ ਹੈ।
ਉਂਜ ਅੱਜ ਲਗਾਤਾਰ ਤੀਜਾ ਦਿਨ ਹੈ ਜਦੋਂ ਚਾਰ ਹਜ਼ਾਰ ਜਾਂ ਇਸ ਤੋੋਂ ਵੱਧ ਮੌਤਾਂ ਰਿਪੋਰਟ ਹੋਈਆਂ ਹਨ। ਸਰਗਰਮ ਕੇਸਾਂ ਦੀ ਕੁੱਲ ਗਿਣਤੀ ਘੱਟ ਕੇ 37,04,893 ਰਹਿ ਗਈ ਹੈ, ਜੋ ਕੁੱਲ ਕੇਸ ਲੋਡ ਦਾ 15.41 ਫੀਸਦ ਹੈ। ਹੁਣ ਤੱਕ 2,00,79,599 ਮਰੀਜ਼ ਕਰੋਨਾ ਦੀ ਲਾਗ ਤੋਂ ਸਿਹਤਯਾਬ ਹੋ ਚੁੱਕੇ ਹਨ ਤੇ ਕੋਵਿਡ-19 ਦੀ ਕੌਮੀ ਰਿਕਵਰੀ ਦਰ 83.50 ਫੀਸਦ ਤੇ ਮੌਤ ਦਰ 1.09 ਫੀਸਦ ਹੈ।
ਅੱਜ ਸਵੇਰੇ ਅੱਠ ਵਜੇ ਤੱਕ ਰਿਪੋਰਟ ਹੋਈਆਂ 4000 ਹੋਰ ਮੌਤਾਂ ’ਚੋਂ ਮਹਾਰਾਸ਼ਟਰ ’ਚ 850, ਕਰਨਾਟਕ 344, ਦਿੱਲੀ 308, ਤਾਮਿਲ ਨਾਡੂ 297, ਯੂਪੀ 277, ਪੰਜਾਬ 186, ਛੱਤੀਸਗੜ੍ਹ 195, ਹਰਿਆਣਾ 163, ਰਾਜਸਥਾਨ 159, ਪੱਛਮੀ ਬੰਗਾਲ 129, ਉੱਤਰਾਖੰਡ 122, ਗੁਜਰਾਤ 109 ਤੇ ਝਾਰਖੰਡ ਵਿੱਚ 108 ਵਿਅਕਤੀ ਦਮ ਤੋੜ ਗਏ। ਭਾਰਤੀ ਮੈਡੀਕਲ ਖੋਜ ਕੌਂਸਲ ਨੇ 13 ਮਈ ਤੱਕ 31,13,24,100 ਨਮੂਨਿਆਂ ਦੀ ਜਾਂਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly